ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵੱਲੋਂ ਮਨੁੱਖੀ ਅਧਿਕਾਰੀ ਸੰਸਥਾ ਤੋਂ ਰੂਸ ਮੁਅੱਤਲ

248
Share

-ਭਾਰਤ ਨੇ ਵੋਟਿੰਗ ’ਚ ਨਹੀਂ ਲਿਆ ਹਿੱਸਾ
ਸੰਯੁਕਤ ਰਾਸ਼ਟਰ, 7 ਅਪ੍ਰੈਲ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਵਿਸ਼ਵ ਦੀ ਸਿਖਰਲੀ ਮਨੁੱਖ ਅਧਿਕਾਰ ਸੰਸਥਾ ਤੋਂ ਰੂਸ ਨੂੰ ਮੁਅੱਤਲ ਕਰਨ ਲਈ ਅੱਜ ਵੋਟਿੰਗ ਕਰਵਾਈ। ਯੂਕਰੇਨ ਵਿੱਚ ਰੂਸੀ ਸੈਨਿਕਾਂ ਵੱਲੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਨੂੰ ਲੈ ਕੇ ਇਹ ਕਾਰਵਾਈ ਕੀਤੀ ਗਈ। ਰੂਸ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰੀ ਕੌਂਸਲ (ਯੂਐੱਨਐੱਚਆਰਸੀ) ਤੋਂ ਮੁਅੱਤਲ ਕਰਨ ਦੇ ਪ੍ਰਸਤਾਵ ਦੇ ਪੱਖ ਵਿਚ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿਚ 93 ਦੇਸ਼ਾਂ ਨੇ, ਜਦਕਿ ਇਸ ਦੇ ਵਿਰੋਧ ਵਿਚ 24 ਦੇਸ਼ਾਂ ਨੇ ਵੋਟ ਪਾਈ। ਉੱਧਰ, ਭਾਰਤ ਸਣੇ 58 ਦੇਸ਼ ਵੋਟਿੰਗ ਵਿਚੋਂ ਗੈਰ-ਹਾਜ਼ਰ ਰਹੇ।

Share