ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ 26 ਨਵੰਬਰ ਰਾਜ-ਭਵਨ ਵੱਲ ਮਾਰਚ ‘ਚ ਹਜਾਰਾਂ ਕਿਸਾਨਾਂ ਦੇ ਕਾਫ਼ਲੇ ਹੋਣਗੇ ਸ਼ਾਮਲ

25
Share

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ‘ਚ ਮਹਿਲਕਲਾਂ ਬਲਾਕ ਵਿੱਚੋਂ ਕਿਸਾਨ ਚੰਡੀਗੜ੍ਹ ਪਹੁੰਚਣਗੇ-ਜਗਰਾਜ ਹਰਦਾਸਪੁਰਾ
ਮਹਿਲਕਲਾਂ, 22 ਨਵੰਬਰ (ਦਲਜੀਤ ਕੌਰ/ਪੰਜਾਬ ਮੇਲ)- ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਬਲਾਕ ਮਹਿਲਕਲਾਂ ਦੇ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਅਮਨਦੀਪ ਸਿੰਘ ਰਾਏਸਰ ਅਤੇ ਸੁਖਦੇਵ ਸਿੰਘ ਕੁਰੜ ਨੇ ਕਿਹਾ ਕਿ ਦਿੱਲੀ ਦੀਆਂ ਹੱਦਾਂ ‘ਤੇ ਚੱਲੇ ਵਿਸ਼ਵ ਭਰ ‘ਚ ਚਰਚਿਤ ਰਹੇ ਇਤਿਹਾਸਕ ਕਿਸਾਨ-ਅੰਦੋਲਨ ਨੂੰ ਲੋਕ ਯੁੱਗਾਂ ਤੱਕ ਯਾਦ ਰੱਖਣਗੇ।
ਕਿਸਾਨ ਆਗੂਆਂ ਨੇ ਕਿਹਾ ਭਾਵੇਂ ਕਿ 3 ਕਾਲੇ ਕਾਨੂੰਨਾਂ ਦੇ ਰੱਦ ਹੋ ਜਾਣ ‘ਤੇ ਕਿਸਾਨ ਵਾਪਿਸ ਪਿੰਡਾਂ ਨੂੰ ਪਰਤ ਆਏ ਸਨ, ਪ੍ਰੰਤੂ ਹਾਲੇ ਵੀ ਕੁੱਝ ਮੰਗਾਂ ਲਟਕਦੀਆਂ ਆ ਰਹੀਆਂ ਹਨ। ਸਾਰੀਆਂ ਫਸਲਾਂ ਲਈ ਲਾਜ਼ਮੀ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਲਈ ਕਾਨੂੰਨ ਅਤੇ ਲਖ਼ੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸੰਘਰਸ਼ ਲਗਾਤਾਰ ਜਾਰੀ ਹੈ। ਉਹਨਾਂ ਕਿਹਾ ਕਿ 26 ਨਵੰਬਰ ਨੂੰ ਦੇਸ਼-ਭਰ ‘ਚ ਰਾਜ-ਭਵਨਾਂ ਵੱਲ ਕੀਤੇ ਜਾਣ ਵਾਲੇ ਮਾਰਚਾਂ ਦੀ ਕੜੀ ਵਜੋਂ ਬਲਾਕ ਮਹਿਲਕਲਾਂ ਵਿੱਚੋਂ ਸੈਂਕੜੇ ਜੁਝਾਰੂ ਕਿਸਾਨਾਂ ਦੇ ਕਾਫ਼ਲੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਵਿੱਚ ਰਵਾਨਾ ਹੋਣਗੇ।
ਅੱਜ ਪਿੰਡ ਇਕਾਈਆਂ ਦੇ ਆਗੂਆਂ ਨਾਲ ਗੱਲਬਾਤ ਕਰਦਿਆਂ ਆਗੂਆਂ ਨੇ ਅਪੀਲ ਕੀਤੀ ਕਿ 26 ਨਵੰਬਰ ਨੂੰ ਰਾਜ ਭਵਨ ਵੱਲ ਮਾਰਚ ਕਰਨ ਲਈ ਤਿਆਰੀਆਂ ਕੀਤੀਆਂ ਦਾਣ। ਇਸ ਦਿਨ ਦਾ ਦਹਿ ਹਜਾਰਾਂ ਜੁਝਾਰੂ ਕਿਸਾਨਾਂ ਦਾ ਇਕੱਠ ਮੋਦੀ ਹਕੂਮਤ ਲਈ ਵਡੇਰੀ ਚੁਣੌਤੀ ਬਣੇਗਾ।


Share