ਸੰਯੁਕਤ ਕਿਸਾਨ ਅੰਦੋਲਨ ਦੀ ਜਿੱਤ ’ਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਡਾ. ਸਵੈਮਾਨ ਸਿੰਘ ਦਾ ਸਨਮਾਨ

1120
ਪੰਜਾਬ ਕੁਸ਼ਤੀ ਸੰਸਥਾ ਦੇ ਪ੍ਰਧਾਨ ਪਦਮ ਸ਼੍ਰੀ ਕਰਤਾਰ ਸਿੰਘ, ਡਾ. ਸਵੈਮਾਨ ਸਿੰਘ ਪੱਖੋ ਕੇ ਤੇ ਉਨ੍ਹਾਂ ਦੇ ਭਰਾ ਅਮਰੀਕਨ ਸੰਗਰਾਮ ਸਿੰਘ ਨੂੰ ਸਨਮਾਨਤ ਕਰਦੇ ਸਮੇਂ। ਨਾਲ ਹਨ ਸਿਆਟਲ ਦੇ ਗੁਰਚਰਨ ਸਿੰਘ ਢਿੱਲੋਂ।
Share

ਜਲੰਧਰ, 12 ਜਨਵਰੀ (ਪੰਜਾਬ ਮੇਲ)- ਪੰਜਾਬ ਕੁਸ਼ਤੀ ਸੰਸਥਾ ਵੱਲੋਂ ਸੰਯੁਕਤ ਕਿਸਾਨ ਮੋਰਚਾ ਦੀ ਤਿੰਨੇ ਕਿਸਾਨ ਵਿਰੋਧੀ ਬਿੱਲ ਰੱਦ ਕਰਵਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਅਮਰੀਕਾ ਦੇ ਡਾ. ਸਵੈਮਾਨ ਸਿੰਘ ਪੱਖੋ ਕੇ ਤੇ ਉਨ੍ਹਾਂ ਦੇ ਵੱਡੇ ਭਰਾ ਸੰਗਰਾਮ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਪਦਮਸ਼੍ਰੀ ਕਰਤਾਰ ਸਿੰਘ ਨੇ ਸਨਮਾਨਿਤ ਕਰਦੇ ਹੋਏ ਦੱਸਿਆ ਕਿ¿; ਅਮਰੀਕਾ ਵਰਗੇ ਦੇਸ਼ ਦੇ ਡਾ. ਸਵੈਮਾਨ ਸਿੰਘ ਪੱਖੋ ਕੇ ਤੇ ਸੰਗਰਾਮ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਉਨ੍ਹਾਂ ਦੇ ਪਿਤਾ ਜਸਵਿੰਦਰ ਸਿੰਘ ਪੱਖੋ ਕੇ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਲਗਾਤਾਰ ਇਕ ਸਾਲ ਤੋਂ ਵੱਧ ਸਮਾਂ ਟਿਕਰੀ ਬਾਰਡਰ ’ਤੇ ਕੈਲੀਫੋਰਨੀਆ ਪਿੰਡ ਵਸਾ ਕੇ ਮਰੀਜ਼ਾਂ ਤੇ ਮੋਰਚੇ ਦੀ ਸੇਵਾ ਕਰਦੇ ਰਹੇ। ਡਾ. ਸਵੈਮਾਨ ਸਿੰਘ ਪੱਖੋ ਕੇ ਨੇ ਦੱਸਿਆ ਕਿ ਸੰਯੁਕਤ ਕਿਸਾਨ ਸਮਾਜ ਮੋਰਚਾ ਨੂੰ ਪੰਜਾਬ ਦੇ ਚੰਗੇਰੇ ਭਵਿੱਖ ਲਈ ਮੈਦਾਨ ’ਚ ਨਿਤਰਣਾ ਚਾਹੀਦਾ ਹੈ ਅਤੇ ਸਮਾਜ ਦੀ ਸੇਵਾ ਕਰਕੇ ਰਾਜਨੀਤਿਕ ਪਾਰਟੀਆਂ ਤੋਂ ਰਾਹਤ ਦਿਵਾਉਣੀ ਚਾਹੀਦੀ ਹੈ ਕਿਉਕਿ ਸੰਯੁਕਤ ਕਿਸਾਨ ਮੋਰਚੇ ਦੇ ਦਿਸ਼ਾ-ਨਿਰਦੇਸ਼ ’ਤੇ ਰਾਜਨੀਤਿਕ ਪਾਰਟੀਆਂ ਦਾ ਵਿਰੋਧ ਕਰਦੇ ਰਹੇ ਹਨ। ਹੁਣ ਕਿਸਾਨ ਸਮਾਜ ਮੋਰਚੇ ਦੀ ਅਗਵਾਈ ਹੇਠ ਰਾਜਨੀਤੀ ਵਿਚ ਬਦਲਾਉ ਲਿਆਉਣਾ ਚਾਹੀਦਾ ਹੈ।

Share