ਸੰਯੁਕਤ ਅਰਬ ਅਮੀਰਾਤ ਵੱਲੋਂ ਭਾਰਤ ਤੋਂ ਯਾਤਰਾ ’ਤੇ ਪਾਬੰਦੀ

148
Share

ਦੁਬਈ, 22 ਅਪ੍ਰੈਲ (ਪੰਜਾਬ ਮੇਲ)- ਸੰਯੁਕਤ ਅਰਬ ਅਮੀਰਾਤ ਨੇ ਕਰੋਨਾਵਾਇਰਸ ਕਾਰਨ ਵਿਗੜਦੇ ਹਾਲਾਤ ਨੂੰ ਦੇਖਦਿਆਂ ਐਤਵਾਰ ਤੋਂ ਦਸ ਦਿਨਾਂ ਲਈ ਭਾਰਤ ਤੋਂ ਯਾਤਰਾ ਦੀ ਪਾਬੰਦੀ ਲਗਾ ਦਿੱਤੀ ਹੈ। ਇਹ ਜਾਣਕਾਰੀ ਅੱਜ ਮੀਡੀਆ ’ਚ ਆਈਆਂ ਖ਼ਬਰਾਂ ’ਚ ਦਿੱਤੀ ਗਈ ਹੈ। ਗਲਫ ਨਿਊਜ਼ ਨੇ ਖ਼ਬਰ ਦਿੱਤੀ ਕਿ ਇਹ ਯਾਤਰਾ ਪਾਬੰਦੀ 24 ਅਪ੍ਰੈਲ ਦੀ ਰਾਤ 11.59 ਵਜੇ ਤੋਂ ਅਮਲ ’ਚ ਆ ਜਾਵੇਗੀ ਅਤੇ ਦਸ ਦਿਨਾਂ ਮਗਰੋਂ ਇਸ ਦੀ ਸਮੀਖਿਆ ਕੀਤੀ ਜਾਵੇਗੀ। ਖ਼ਬਰ ’ਚ ਕਿਹਾ ਗਿਆ ਹੈ ਕਿ ਬੀਤੇ 14 ਦਿਨਾਂ ਅੰਦਰ ਭਾਰਤ ’ਚੋਂ ਲੰਘੇ ਨਾਗਰਿਕਾਂ ਨੂੰ ਵੀ ਯੂਏਈ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਫਿਲਹਾਲ ਭਾਰਤ ਜਾਣ ਵਾਲੇ ਜਹਾਜ਼ ਚੱਲਦੇ ਰਹਿਣਗੇ। ਖਲੀਜ ਟਾਈਮਜ਼ ਮੁਤਾਬਕ ਐਮੀਰਾਤਸ, ਇਤੀਹਾਦ, ਫਲਾਈ ਦੁਬਈ ਤੇ ਏਅਰ ਅਰੇਬੀਆ ਨੇ ਵੈਬਸਾਈਆਂ ਰਾਹੀਂ ਦੁਬਈ ਤੋਂ ਭਾਰਤ ਜਾਣ ਵਾਲੀਆਂ ਉਡਾਣਾਂ ਦੀ ਬੁਕਿੰਗ ਰੋਕ ਦਿੱਤੀ ਹੈ।


Share