ਸੰਨੀ ਓਬਰਾਏ ਆਵਾਸ ਯੋਜਨਾ ਦੇ ਤਹਿਤ ਪਟਿਆਲਾ ਦੇ ਮੀਰਾਂਪੁਰ ਵਿੱਚ ਲੋੜਵੰਦ ਨੂੰ ਮਕਾਨ ਬਣਾ ਕੇ ਚਾਬੀਆਂ ਕੀਤੀਆਂ ਹਵਾਲੇ

767
Share

ਹੁਣ ਤੱਕ 800 ਮਕਾਨ ਬਣਾ ਚੁੱਕੇ ਹਾਂ- ਓਬਰਾਏ

ਪਟਿਆਲਾ, 18 ਮਈ (ਪੰਜਾਬ ਮੇਲ)-  ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ ਐਸਪੀ ਸਿੰਘ ਓਬਰਾਏ ਇੱਕ ਵਾਰ ਫੇਰ ਗਰੀਬ ਅਤੇ ਮਜ਼ਲੂਮ ਦੀ ਮਦਦ ਲਈ ਅਗੇ ਆਏ ਹਨ।
ਪਟਿਆਲਾ ਜ਼ਿਲ੍ਹਾ ਦੇ ਸਨੌਰ ਹਲਕੇ ਦੇ ਮੀਰਾਂਪੁਰ ਪਿੰਡ ਵਿੱਚ ਇੱਕ ਗ਼ਰੀਬ ਔਰਤ ਜੋ ਆਪਣੀਆਂ ਤਿੰਨ ਲੜਕੀਆਂ ਅਤੇ ਇੱਕ ਲੜਕੇ ਦੇ ਨਾਲ ਆਪਣੀ ਮਾਂ ਦੇ ਨਾਲ ਤਰਪਾਲ ਵਿੱਚ ਰਹਿ ਕੇ ਗੁਜ਼ਾਰਾ ਕਰ ਰਹੀ ਹੈ ਉਸ ਦਾ ਮਕਾਨ ਬਣਾ ਕੇ ਚਾਬੀਆਂ ਅੱਜ ਉਨ੍ਹਾਂ ਦੇ ਹਵਾਲੇ ਕਰ ਦਿੱਤੀਆਂ।
 ਪਿੰਡ ਦੀ ਪੰਚਾਇਤ ਵਲੋਂ ਸ਼ਾਮਲਾਟ ਵਿਚ ਉਸ ਔਰਤ ਔਰਤ ਦਾ ਮਕਾਨ ਬਣਾਉਣ ਲਈ
ਪਿੰਡ ਦੀ ਪੰਚਾਇਤ ਵੱਲੋਂ ਡਾਕਟਰ ਓਬਰਾਏ ਕੋਲ ਗੁਹਾਰ ਲਾਈ ਸੀ ।
ਪੰਚਾਇਤ ਦੇ ਸੱਦੇ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਇੱਕ ਟੀਮ ਡਾ ਐੱਸ ਪੀ ਸਿੰਘ ਦੀ ਅਗਵਾਈ ਵਿਚ ਵੱਲੋਂ 29 ਜਨਵਰੀ ਨੂੰ ਪਿੰਡ ਦਾ ਦੌਰਾ ਕੀਤਾ ਗਿਆ ਸੀ।
ਟਰੱਸਟ ਦੀ ਟੀਮ ਟੀਮ ਵਿੱਚ ਹੋਰਨਾਂ ਤੋਂ ਇਲਾਵਾ ਟਰੱਸਟ ਦੇ ਸੀਨੀਅਰ ਮੈਂਬਰ ਗੁਰਜੀਤ ਸਿੰਘ ਓਬਰਾਏ ਨੇ ਅੱਜ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ ।  ਰਾਸ਼ਟਰੀ ਪ੍ਰਧਾਨ ਜੱਸਾ ਸਿੰਘ ਸੰਧੂ ਅਤੇ ਡਾ ਡੀ ਐੱਸ ਗਿੱਲ ਵੀ ਡਾਕਟਰ ਓਬਰਾਏ ਦੇ ਨਾਲ ਰਹੇ । ਇਸ ਮੌਕੇ ਤੇ ਡਾ ਓਬਰਾਏ ਨੇ ਦੱਸਿਆ ਕਿ  ਜਨਵਰੀ ਵਿਚ ਟਰੱਸਟ ਦੀ ਟੀਮ ਵਲੋਂ ਵੇਖਿਆ ਗਿਆ ਕਿ ਔਰਤ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਇਸ ਤਰਪਾਲ ਹੇਠ ਰਹਿ ਰਹੀ ਹੈ ਅਤੇ ਬਰਸਾਤ ਅਤੇ ਠੰਢ ਵਿੱਚ ਹੁਣ ਨੂੰ  ਕਾਫੀ ਉਸ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।
ਡਾ. ਓਬਰਾਏ ਨੇ ਇਸ ਮੌਕੇ ਤੇ ਐਲਾਨ ਕੀਤਾ ਸੀ  ਕਿ ਪਰਮਜੀਤ ਕੌਰ ਦਾ ਮਕਾਨ ਤਿੰਨ ਮਹੀਨਿਆਂ ਵਿਚ ਬਣ ਜਾਵੇਗਾ। ਦੱਸ ਦੇਈਏ ਕਿ ਪਰਮਜੀਤ ਕੌਰ ਦਾ ਵਿਆਹ 14 ਸਾਲ ਪਹਿਲਾਂ ਯੂ ਪੀ ਦੇ ਖ਼ਜਾਨਪੁਰ  ਵਿੱਚ ਹੋਇਆ ਸੀ । ਪਰ ਡਰਾਈਵਰ ਦੀ ਨੌਕਰੀ ਕਰਦੇ ਉਸ ਦੇ ਪਤੀ ਕਈ ਸਾਲਾਂ ਤੋਂ ਘਰ ਨਹੀਂ ਵਾਪਸ ਆਇਆ ਜਿਸ ਦੇ ਚੱਲਦਿਆਂ ਪਰਮਜੀਤ ਕੌਰ ਆਪਣੀ ਮਾਤਾ ਸੁਰਜੀਤ ਕੌਰ ਦੇ ਘਰ ਆ ਗਈ ਅਤੇ ਮਾੜੇ ਹਾਲਾਤਾਂ ਵਿੱਚ ਆਪਣੀ ਮਾਂ ਨਾਲ ਰਹਿਣ ਲਈ ਰਹਿਣ ਲੱਗ ਪਈ ।
ਪਰਮਜੀਤ ਕੌਰ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਨੂੰ ਪਾਲ ਪੋਸ ਰਹੀ ਹੈ ਅਤੇ ਪੜਾਈਆਂ ਕਰਵਾ ਰਹੀ ਹੈ । ਪਰਮਜੀਤ ਕੌਰ ਦੀ ਵੱਡੀ ਬੇਟੀ ਕੋਮਲਪ੍ਰੀਤ ਅੱਠਵੀ ਕਲਾਸ ਹਰਵਿੰਦਰ ਕੌਰ ਪੰਜਵੀਂ ਕਲਾਸ ਜਸਪ੍ਰੀਤ ਕੌਰ ਤੀਜੀ ਕਲਾਸ ਅਤੇ ਪੁੱਤਰ ਨਿਸ਼ਾਨ ਸਿੰਘ ਪਹਿਲੀ ਕਲਾਸ ਵਿੱਚ ਪੜ੍ਹਦੇ ਹਨ ।
 ਇਹ ਵੀ ਦੱਸਣਯੋਗ ਹੈ ਕਿ ਟਰੱਸਟ ਵੱਲੋਂ ਪਰਮਜੀਤ ਕੌਰ ਨੂੰ ਮਹੀਨਾਵਾਰ ਪੈਨਸ਼ਨ ਲਾਈ ਹੋਈ ਸੀ  ਅਤੇ ਘਰ ਦੇ ਹਾਲਾਤ ਦੇਖਦੇ ਹੋਏ ਡਾਕਟਰ ਐੱਸ ਪੀ ਸੀ ਓਬਰਾਏ ਨੇ ਇਨ੍ਹਾਂ ਦੀ ਪੈਨਸ਼ਨ ਵਿਚ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਵਿੱਚ ਵੀ ਦਿੱਤੀ ਜਾ ਰਹੀ ਹੈ।
ਇਸ ਮੌਕੇ ਤੇ ਪਿੰਡ ਦੇ ਸਰਪੰਚ ਜੀਤ ਸਿੰਘ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਵੱਲੋਂ ਮਕਾਨ ਬਣਾਉਣ ਦੇ ਲਈ ਜਗਾ ਦਿੱਤੀ ਜਾ ਜਾਂਦੀ ਹੈ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪਿੰਡ ਦੇ ਮੋਹਤਬਰ ਵਿਅਕਤੀ ਸੁਖਦੇਵ ਸਿੰਘ, ਰਵੀਦੀਪ ਸੰਧੂ ਆਦਿ ਵੀ ਮੌਜੂਦ ਸਨ ਜਿਨਾਂ ਨੇ ਡਾ ਐੱਸ ਪੀ ਸਿੰਘ ਓਬਰਾਏ ਦਾ ਇਸ ਉਪਰਾਲੇ ਪ੍ਰਤੀ ਧੰਨਵਾਦ ਕੀਤਾ ।

Share