ਸੰਜੇ ਗਾਂਧੀ ਪੀ.ਜੀ.ਆਈ. ਨੇ ਕੋਰੋਨਾਵਾਇਰਸ ਦਾ ਪਤਾ ਲਗਾਉਣ ਲਈ ਵਿਸ਼ੇਸ਼ ਤਕਨੀਕ ਬਣਾਈ

774

ਲਖਨਊ, 1 ਜੂਨ (ਪੰਜਾਬ ਮੇਲ)- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਸਥਿਤ ਸੰਜੈ ਗਾਂਧੀ ਪੀ.ਜੀ.ਆਈ. ਦੇ ਮੌਲੀਕਿਊਲਰ ਮੈਡੀਸਨ ਐਂਡ ਬਾਇਓ ਟੈਕਨਾਲੋਜੀ ਵਿਭਾਗ ਦੇ ਵਿਗਿਆਨੀਆਂ ਨੇ ਕੋਰੋਨਾਵਾਇਰਸ ਦਾ ਪਤਾ ਲਗਾਉਣ ਲਈ ਵਿਸ਼ੇਸ਼ ਤਕਨੀਕ ਬਣਾਈ ਹੈ, ਜਿਸ ਰਾਹੀਂ ਸਿਰਫ ਅੱਧੇ ਘੰਟੇ ਵਿੱਚ ਹੀ ਕਰੋਨਾ ਦੀ ਜਾਂਚ ਸੰਭਵ ਹੋ ਸਕੇਗੀ ਅਤੇ ਇਹ ਸਸਤੀ ਵੀ ਹੈ। ਵਿਭਾਗ ਦੇ ਪ੍ਰਮੁੱਖ ਪ੍ਰੋ. ਸਵਾਸਤੀ ਤਿਵਾੜੀ ਨੇ ਦੱਸਿਆ ਕਿ ਆਰ.ਐਨ.ਏ. ’ਤੇ ਅਧਾਰਤ ਇਸ ਟੈਸਟ ’ਤੇ 500 ਰੁਪਏ ਖਰਚ ਹੋਣਗੇ। ਤਕਨੀਕ ਦੇ ਪੇਟੈਂਟ ਲਈ ਅਰਜ਼ੀ ਦੇ ਦਿੱਤੀ ਗਈ ਹੈ। ਆਈ.ਸੀ.ਐਮ.ਆਰ. ਤੋਂ ਹਰੀ ਝੰਡੀ ਮਿਲਣ ਬਾਅਦ ਤਿੰਨ ਤੋਂ ਚਾਰ ਮਹੀਨਿਆਂ ਵਿੱਚ ਇਹ ਸਹੂਲਤ ਮਿਲ ਸਕੇਗੀ।