ਸੜਕ ਹਾਦਸੇ ਵਿੱਚ 6 ਦੀ ਮੌਤ, 8 ਜ਼ਖਮੀ

461
Share

ਫ਼ਿਰੋਜ਼ਪੁਰ, 1 ਫਰਵਰੀ (ਪੰਜਾਬ ਮੇਲ)- ਤਹਿਸੀਲ ਜ਼ੀਰਾ ਦੇ ਮੱਲਾਂਵਾਲਾ ਨੇੜੇ ਬਸਤੀ ਚੰਦੇ ਵਾਲੀ ਉਰਫ਼ ਕਾਮਲ ਵਾਲਾ ਖ਼ੁਰਦ ਦੇ ਵਿਅਕਤੀਆਂ ਦੀ ਸੜਕ ਹਾਦਸੇ (Road Accident)) ਚ ਮੌਤ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਇਹ ਸਾਰੇ ਵਿਅਕਤੀ ਛੋਟੇ ਹਾਥੀ ਤੇ ਸਵਾਰ ਹੋ ਕੇ ਕਰਤਾਰਪੁਰ ਵਿਖੇ ਮਜ਼ਦੂਰੀ ਕਰਨ ਜਾ ਰਹੇ ੀ।
ਹਾਦਸੇ ਦੌਰਾਨ ਮੱਖੂ ਨਜ਼ਦੀਕ ਗਿਦੜਵਿੰਡੀ ਪੁਲ ਤੇ ਇਨ੍ਹਾਂ ਦੇ ਛੋਟੇ ਹਾਥੀ ਦੀ 18 ਟਾਇਰਾਂ ਟਰਾਲੇ ਨਾਲ ਟੱਕਰ ਹੋ ਗਈ। ਸਾਰੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਜ਼ੀਰਾ ਵਿਖੇ ਲਿਆਂਦਾ ਗਿਆਜਿਨ੍ਹਾਂ ਚੋਂ ਦੀ ਮੌਤ ਹੋ ਗਈਜਦਕਿ ਬਾਕੀ ਜ਼ਖ਼ਮੀਆਂ ਨੂੰ ਵੱਖਵੱਖ ਹਸਪਤਾਲਾਂ ਚ ਇਲਾਜ ਲਈ ਦਾਖ਼ਲ ਕਰਾਇਆ ਗਿਆ ਹੈ।


Share