ਸੜਕ ਹਾਦਸੇ ‘ਚ ਖ਼ਾਲਸਾ ਏਡ ਸੰਸਥਾ ਦੇ ਸੇਵਾਦਾਰ ਦੀ  ਮੌਤ

906
ਕੋਟਕਪੂਰਾ, 21 ਅਪ੍ਰੈਲ (ਪੰਜਾਬ ਮੇਲ)-ਔਖੇ ਵੇਲੇ ਲੋਕਾਂ ਦੀ ਸੇਵਾ ਕਰਨ ਵਾਲੀ ਸੰਸਾਰ ਪ੍ਰਸਿੱਧ ਸੰਸਥਾ ਖ਼ਾਲਸਾ ਏਡ ਦਾ ਸੇਵਾਦਾਰ ਇਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ, ਜਦਕਿ ਉਸ ਨਾਲ ਇਕ ਹੋਰ ਨੌਜਵਾਨ ਸੀ ਜਿਸ ਦਾ ਬਚਾਅ ਹੋ ਗਿਆ। ਕੋਰੋਨਾ ਵਾਇਰਸ ਦੇ ਫੈਲੇ ਹੋਣ ਕਾਰਨ ਖ਼ਾਲਸਾ ਏਡ ਲੋੜਵੰਦ ਲੋਕਾਂ ਦੀ ਸੇਵਾ ਵਿਚ ਲੱਗਿਆ ਹੋਇਆ ਹੈ ਪਰ ਇਸ ਦੌਰਾਨ ਇਹ ਦੁਖਦਾਈ ਘਟਨਾ ਵਾਪਰ ਗਈ। ਇਹ ਸੜਕ ਹਾਦਸਾ ਕੋਟਕਪੂਰਾ-ਬਾਜਾਖਾਨਾ ਸੜਕ ‘ਤੇ ਵਾਪਰ ਗਿਆ। ਹਾਦਸੇ ਦੇ ਸ਼ਿਕਾਰ ਹੋਣ ਵਾਲੇ ਸੇਵਾਦਾਰ ਦੀ ਪਛਾਣ ਇੰਦਰਜੀਤ ਸਿੰਘ ਵਜੋਂ ਹੋਈ ਹੈ। ਇੰਦਰਜੀਤ ਸਿੰਘ ਲੋੜਵੰਦ ਲੋਕਾਂ ਨੂੰ ਇਸ ਔਖੇ ਵੇਲੇ ਰਾਸ਼ਨ ਵੰਡ ਕੇ ਜਾ ਰਿਹਾ ਸੀ ਤਾਂ ਉਸ ਨਾਲ ਇਹ ਘਟਨਾ ਵਾਪਰ ਗਈ।