ਸ੍ਰੀ ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਅਤੇ 1984 ਦੇ ਸ਼ਹੀਦਾ ਦੀ ਯਾਦ ਵਿੱਚ ਸਨ-ਫਰਾਂਸਿਸਕੋ ਵਿਖੇ ਹੋਇਆ ਵਿਸ਼ਾਲ ਨਗਰ ਕੀਰਤਨ

137
ਸਨ-ਫਰਾਸਿਸਕੋ, ਕੈਲੇਫੋਰਨੀਆਂ 6 ਜੂਨ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ/ਪੰਜਾਬ ਮੇਲ)- ਸ਼ਹੀਦਾ ਦੇ ਸਿਰਤਾਜ ਸ੍ਰੀ ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਅਤੇ 1984 ਦੇ ਸ਼ਹੀਦਾ ਨੂੰ ਯਾਦ ਕਰਦੇ ਹੋਏ ਸਮੂੰਹ ਸਿੱਖ ਸੰਗਤ ਵੱਲੋਂ ਕੈਲੀਫੋਰਨੀਆਂ ਦੇ ਸ਼ਹਿਰ ਸਨ-ਫਰਾਸਿਸਕੋ ਵਿਖੇ ਸਲਾਨਾ ਵਿਸ਼ਾਲ ਨਗਰ ਕੀਰਤਨ ਕਰਵਾਇਆ ਗਿਆ। ਜਿਸ ਵਿੱਚ ਦੂਰ-ਦੁਰਾਡੇ ਤੋਂ ਸੰਗਤਾਂ ਨੇ ਹਾਜ਼ਰੀ ਭਰੀ। ਨਗਰ ਕੀਰਤਨ ਦੀ ਸੁਰੂਆਤ ਪੰਜਾਂ ਪਿਆਰਿਆ ਦੀ ਅਗਵਾਈ ਵਿੱਚ ਸਿੱਖ ਨਿਸ਼ਾਨ ਸਾਹਿਬ ਲੈ ਤੁਰਦੇ ਹੋਏ ਨਿਸ਼ਾਨਚੀ,  ਅੱਗੇ ਅਮਰੀਕਾ ਦੇ ਰਾਸ਼ਟਰੀ ਝੰਡੇ ਅਤੇ ਕੈਲੀਫੋਰਨੀਆਂ ਦੇ ਝੰਡੇ ਨਾਲ ਕੀਤੀ ਗਈ। ਜਿਸ ਬਾਅਦ ਸੁੰਦਰ ਪਾਲਕੀ ਵਿੱਚ ਸੰਸੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚਲ ਰਹੇ ਸਨ। ਇਸ ਦੌਰਾਨ ਕੀਰਤਨ ਅਤੇ ਗੁਰਬਾਣੀ ਜਾਪ ਕਰਦੀਆਂ ਸੰਗਤਾਂ ਨਾਲ ਪਰਕਰਮਾ ਕਰ ਰਹੀਆਂ ਸਨ। ਜਿਸ ਦੌਰਾਨ ਗਤਕਾ ਇਹ ਨਗਰ ਕੀਰਤਨ ਸੈਕੰਡ ਸਟਰੀਟ (Second Street) ਅਤੇ ਮਾਰਕੀਟ ਸਟਰੀਟ ਤੋਂ ਸੁਰੂ ਹੋ ਕੇ ਸਥਾਨਿਕ ਸਿਵਿਕ ਸੈਂਟਰ ਸਿਟੀ ਹਾਲ ਕੋਲ ਜਾ ਕੇ ਸੰਪੂਰਨ ਹੋਇਆ।  ਇਸ ਸਮੇਂ “ਸਿੱਖ ਮੋਟਰਸਾਈਕਲ ਕਲੱਬ” ਵੱਲੋਂ ਵੀ ਹਾਜ਼ਰੀ ਭਰੀ ਗਈ। ਜਿੱਥੇ ਲੱਗੀ ਸਟੇਜ਼ ਤੋਂ ਵੱਖ-ਵੱਖ ਪੰਥਕ ਆਗੂ ਅਤੇ ਬੁਲਾਰੇ ਸੰਗਤਾਂ ਨੂੰ ਸੰਬੋਧਨ ਹੋਏ।  ਇਸ ਸਮੇਂ ਖਾਸ ਤੋਰ ‘ਤੇ ਬੁਲਾਰਿਆਂ ਵੱਲੋਂ ਭਾਰਤ ਵਿੱਚ ਸਿੱਖ ਧਰਮ ਦੀ ਹੋ ਰਹੀ ਨਸਲਕੁਸ਼ੀ ‘ਤੇ ਚਿੰਤਾ ਪ੍ਰਗਟ ਕੀਤੀ ਗਈ।  ਜੂਨ 1984 ਦੇ ਭਾਰਤ ਸਰਕਾਰ ਦੁਆਰਾ ਕੀਤੇ ਘੱਲੂਘਾਰੇ ਅਤੇ ਇਸ ਦੌਰਾਨ ਮਾਰੇ ਗਏ ਸਮੂੰਹ ਸ਼ਹੀਦਾ ਨੂੰ ਸਰਧਾਜ਼ਲੀ ਦਿੱਤੀ ਗਈ।  ਇਸ ਸਮੇਂ ਸਿੰਘਾ ਵੱਲੋਂ ਸਿੱਖ ਮਾਰਸ਼ਲ ਆਰਟ “ਗੱਤਕਾ” ਦੇ ਜੌਹਰ ਵੀ ਦਿਖਾਏ ਗਏ। ਗੁਰੂ ਦਾ ਲੰਗਰ ਅਤੁੱਟ ਵਰਤਿਆ। ਅੰਤ ਸਿੱਖ ਕੌਮ ਦੀ ਹਮੇਸਾ ਲਈ ਚੜਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਇਹ ਵਿਸ਼ਾਲ ਨਗਰ ਕੀਰਤਨ ਅਤੇ ਇਕੱਠ ਸੰਪੂਰਨ ਹੋਇਆ।