ਸ੍ਰੀਲੰਕਾ ਨੇ ਲਾਈ ਬੁਰਕੇ ‘ਤੇ ਪਾਬੰਦੀ

376
Share

ਕੋਲੰਬੋ, 14 ਮਾਰਚ (ਪੰਜਾਬ ਮੇਲ)-  ਬੁਰਕੇ ‘ਤੇ ਪਾਬੰਦੀ ਲਾਉਣ ਵਾਲੇ ਦੇਸ਼ਾਂ ਦੀ ਸੂਚੀ ‘ਚ ਹੁਣ ਸ੍ਰੀਲੰਕਾ ਵੀ ਸ਼ਾਮਲ ਹੋ ਗਿਆ ਹੈ। ਇਸ ਦੇਸ਼ ਦੀ ਕੈਬਨਿਟ ਨੇ ਕੱਟਰਪੰਥੀ ਧਾਰਨਾਵਾਂ ‘ਤੇ ਰੋਕ ਲਾਉਣ ਲਈ ਬੁਰਕੇ ‘ਤੇ ਰੋਕ ਲਾਉਣ ਦੇ ਫੈਸਲੇ ‘ਤੇ ਮੋਹਰ ਲਗਾ ਦਿੱਤੀ। ਸ੍ਰੀਲੰਕਾ ਸਰਕਾਰ ਦੇ ਇਕ ਮੰਤਰੀ ਨੇ ਕਿਹਾ ਕਿ ਇਕ ਹਜ਼ਾਰ ਤੋਂ ਜ਼ਿਆਦਾ ਮਦਰੱਸਿਆਂ ਨੂੰ ਵੀ ਬੰਦ ਕਰ ਦਿੱਤਾ ਜਾਵੇਗਾ। ਲੋਕ ਸੁਰੱਖਿਆ ਮਾਮਲਿਆਂ ਦੇ ਮੰਤਰੀ ਸਰਥ ਵੀਰਾਸ਼ੇਕਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਰੱਖਿਆ ਦੀ ਦਿ੍ਸ਼ਟੀ ਤੋਂ ਬੁਰਕੇ ‘ਤੇ ਪਾਬੰਦੀ ਲਾਈ ਗਈ ਹੈ। ਕੈਬਨਿਟ ਦੀ ਹੋਈ ਬੈਠਕ ‘ਚ ਇਸ ਫ਼ੈਸਲੇ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ‘ਚ ਸ਼ੁਰੂਆਤੀ ਦਿਨਾਂ ‘ਚ ਅੌਰਤਾਂ ਬੁਰਕਾ ਨਹੀਂ ਪਾਉਂਦੀਆਂ ਸਨ। ਇਹ ਧਾਰਮਿਕ ਕੱਟੜਪੰਥੀ ਦਾ ਪ੍ਰਤੀਕ ਹੈ ਜੋ ਕਿ ਕੁਝ ਸਮੇਂ ਤੋਂ ਹੀ ਸ਼ੁਰੂ ਹੋਇਆ ਹੈ। ਇਸ ਲਈ ਅਸੀ ਇਸ ‘ਤੇ ਰੋਕ ਲਾਉਣ ਜਾ ਰਹੇ ਹਾਂ। ਵੀਰਾਸ਼ੇਕਰ ਨੇ ਦੱਸਿਆ ਕਿ ਸਰਕਾਰ ਇਕ ਹਜ਼ਾਰ ਤੋਂ ਜ਼ਿਆਦਾ ਮਦਰੱਸਿਆਂ ‘ਤੇ ਵੀ ਰੋਕ ਲਾਵੇਗੀ। ਇਨ੍ਹਾਂ ਥਾਵਾਂ ‘ਤੇ ਰਾਸ਼ਟਰੀ ਸਿੱਖਿਆ ਨੀਤੀ ਦੀ ਉਲੰਘਣਾ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅਪ੍ਰੈਲ 2019 ‘ਚ ਬੁੱਧ ਧਰਮ ਨੂੰ ਮੰਨਣ ਵਾਲੇ ਸ੍ਰੀਲੰਕਾ ‘ਚ ਚਰਚ ਤੇ ਹੋਟਲਾਂ ਨੂੰ ਨਿਸ਼ਾਨਾ ਬਣਾ ਕੇ ਅੱਤਵਾਦੀ ਹਮਲੇ ਹੋਏ ਸਨ। ਇਸ ‘ਚ 250 ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਵਾਰਦਾਤ ਤੋਂ ਬਾਅਦ ਸ੍ਰੀਲੰਕਾ ‘ਚ ਅਸਥਾਈ ਤੌਰ ‘ਤੇ ਬੁਰਕੇ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਤੋਂ ਬਾਅਦ ਨਵੰਬਰ 2019 ਦੀਆਂ ਚੋਣਾਂ ਦੌਰਾਨ ਗੋਟਾਬਾਯਾ ਰਾਜਪਕਸ਼ੇ ਰਾਸ਼ਟਰਪਤੀ ਬਣੇ। ਉਨ੍ਹਾਂ ਨੇ ਚੋਣਾਂ ਦੌਰਾਨ ਕੱਟੜਪੰਥੀ ਸੰਗਠਨਾਂ ਖ਼ਿਲਾਫ਼ ਕਾਰਵਾਈ ਦਾ ਵਾਅਦਾ ਕੀਤਾ ਸੀ।

Share