ਸ੍ਰੀਲੰਕਾ ‘ਚ ਈਂਧਣ ਸੰਕਟ ਕਾਰਨ ਸਰਕਾਰੀ ਦਫ਼ਤਰ ਤੇ ਸਕੂਲ ਹਫ਼ਤੇ ਲਈ ਬੰਦ

24
ਸ੍ਰੀਲੰਕਾ 'ਚ ਤੇਲ ਭਰਵਾਉਣ ਲਈ ਲਾਈਨਾਂ 'ਚ ਖੜ੍ਹੇ ਵਾਹਨ।
Share

ਕੋਲੰਬੋ, 18 ਜੂਨ (ਪੰਜਾਬ ਮੇਲ)- ਦੇਸ਼ ਦੇ ਸਭ ਤੋਂ ਵੱਡੇ ਆਰਥਿਕ ਸੰਕਟ ਨਾਲ ਜੂਝ ਰਹੀ ਸ੍ਰੀਲੰਕਾ ਸਰਕਾਰ ਨੇ ਈਂਧਣ ਦੀ ਗੰਭੀਰ ਕਮੀ ਦੇ ਮੱਦੇਨਜ਼ਰ ਸੋਮਵਾਰ ਤੋਂ ਅਗਲੇ ਹਫ਼ਤੇ ਸਰਕਾਰੀ ਦਫ਼ਤਰ ਬੰਦ ਰੱਖਣ ਦਾ ਐਲਾਨ ਕੀਤਾ ਹੈ। ਅਖ਼ਬਾਰ ‘ਡੇਲੀ ਮਿਰਰ’ ਮੁਤਾਬਕ, ਬਿਜਲੀ ਦੇ ਲੰਮੇ ਲੰਮੇ ਕੱਟਾਂ ਦੇ ਮੱਦੇਨਜ਼ਰ ਸ੍ਰੀਲੰਕਾ ਦੇ ਸਿੱਖਿਆ ਮੰਤਰੀ ਨੇ ਵੀ ਕੋਲੰਬੋ ਸ਼ਹਿਰ ਦੇ ਸਾਰੇ ਸਰਕਾਰੀ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੂੰ ਅਗਲੇ ਹਫ਼ਤੇ ਤੋਂ ਆਨਲਾਈਨ ਕਲਾਸਾਂ ਲਾਉਣ ਦੇ ਨਿਰਦੇਸ਼ ਦਿੱਤੇ ਹਨ। ਲੋਕ ਪ੍ਰਸ਼ਾਸਨ ਤੇ ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਸਰਕੁਲਰ ਜਾਰੀ ਕੀਤਾ ਹੈ, ਜਿਸ ਵਿਚ ਕਿਹਾ ਗਿਆ ਹੈ, ”ਈਂਧਣ ਸਪਲਾਈ ਦੀ ਗੰਭੀਰ ਸਮੱਸਿਆ, ਸੀਮਤ ਆਵਾਜਾਈ ਪ੍ਰਬੰਧ ਅਤੇ ਨਿੱਜੀ ਵਾਹਨਾਂ ਦੀ ਵਰਤੋਂ ਵਿਚ ਆ ਰਹੀ ਮੁਸ਼ਕਲ ਨੂੰ ਧਿਆਨ ਵਿਚ ਰੱਖਦਿਆ ਇਹ ਸਰਕੁਲਰ ਘੱਟ ਤੋਂ ਘੱਟ ਸਟਾਫ਼ ਨੂੰ ਸੋਮਵਾਰ ਤੋਂ ਕੰਮ ‘ਤੇ ਆਉਣ ਦੀ ਇਜਾਜ਼ਤ ਦਿੰਦਾ ਹੈ।” ਸਰਕੁਲਰ ਵਿਚ ਕਿਹਾ ਗਿਆ ਹੈ ਕਿ ਹਾਲਾਂਕਿ, ਸਿਹਤ ਖੇਤਰ ਨਾਲ ਜੁੜੇ ਮੁਲਾਜ਼ਮ ਲਗਾਤਾਰ ਕੰਮ ‘ਤੇ ਆਉਣਗੇ।

ਬੰਜਰ ਜ਼ਮੀਨ ‘ਤੇ ਖੇਤੀ ਕਰੇਗੀ ਸ੍ਰੀਲੰਕਾਈ ਫ਼ੌਜ
ਕੋਲੰਬੋ, (ਪੰਜਾਬ ਮੇਲ)- ਸ੍ਰੀਲੰਕਾ ਦੀ ਫ਼ੌਜ ਖ਼ੁਰਾਕ ਪੈਦਾਵਾਰ ਨੂੰ ਵਧਾਉਣ ਅਤੇ ਭਵਿੱਖ ਵਿਚ ਅਨਾਜ ਦੀ ਘਾਟ ਨੂੰ ਦੂਰ ਕਰਨ ਲਈ 1500 ਏਕੜ ਤੋਂ ਵੱਧ ਬੰਜਰ ਜਾਂ ਛੱਡੀ ਗਈ ਸਰਕਾਰੀ ਜ਼ਮੀਨ ‘ਤੇ ਖੇਤੀ ਕਰਨ ਲਈ ਖੇਤੀ ਮੁਹਿੰਮ ਵਿਚ ਹਿੱਸਾ ਲਵੇਗੀ। ਇੱਕ ਮੀਡੀਆ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਬ੍ਰਿਟਿਸ਼ ਹਕੂਮਤ ਤੋਂ 1948 ‘ਚ ਆਜ਼ਾਦੀ ਮਗਰੋਂ ਸਭ ਤੋਂ ਵੱਡੇ ਆਰਥਿਕ ਸੰਕਟ ਨਾਲ ਜੂਝ ਰਹੇ ਸ੍ਰੀਲੰਕਾ ‘ਚ ਫੌਜ ਨੇ ਖ਼ੁਰਾਕ ਸੁਰੱਖਿਆ ਪ੍ਰੋਗਰਾਮ ਨੂੰ ਸਹਿਯੋਗ ਤੇ ਉਤਸ਼ਾਹਿਤ ਕਰਨ ਲਈ ਗਰੀਨ ਐਗਰੀਕਲਚਰਲ ਸਟੀਅਰਿੰਗ ਕਮੇਟੀ (ਜੀ.ਏ.ਐੱਸ.ਸੀ.) ਬਣਾਈ ਸੀ। ਆਰਥਿਕ ਸੰਕਟ ਕਾਰਨ ਸ੍ਰੀਲੰਕਾ ਵਿਚ ਖ਼ੁਰਾਕੀ ਵਸਤੂਆਂ, ਦਵਾਈ, ਰਸੋਈ ਗੈਸ, ਈਂਧਣ ਅਤੇ ਟਾਇਲਟ ਪੇਪਰ ਵਰਗੀਆਂ ਜ਼ਰੂਰੀ ਵਸਤੂਆਂ ਦੀ ਭਰੀ ਕਮੀ ਹੋ ਗਈ ਹੈ।


Share