ਸ੍ਰੀਨਗਰ ’ਚ ਦਿਨ ਦਿਹਾੜੇ ਅੱਤਵਾਦੀ ਵੱਲੋਂ ਦੋ ਪੁਲਿਸ ਮੁਲਾਜ਼ਮ ਦੀ ਹੱਤਿਆ

452
Share

ਸ੍ਰੀਨਗਰ, 19 ਫਰਵਰੀ (ਪੰਜਾਬ ਮੇਲ)- ਸ੍ਰੀਨਗਰ ਦੇ ਬਘਤ ਇਲਾਕੇ ’ਚ ਅੱਜ ਅੱਤਵਾਦੀ ਨੇ ਪੁਲਿਸ ਮੁਲਾਜ਼ਮਾਂ ’ਤੇ ਅਸਾਲਟ ਰਾਈਫਲ ਨਾਲ ਹਮਲਾ ਕਰਕੇ ਦੋ ਜਵਾਨਾਂ ਨੂੰ ਮਾਰ ਦਿੱਤਾ। ਪ੍ਰਾਪਤ ਜਾਣਕਾਰੀ ਮੁਤਾਬਕ ਦਿਨ ਦਿਹਾੜੇ ਅਤਿਵਾਦੀ ਨੇ ਬਾਜ਼ਾਰ ਵਿਚ ਪੁਲਿਸ ਮੁਲਾਜ਼ਮਾਂ ’ਤੇ ਐਨ ਨੇੜੇ ਤੋਂ ਗੋਲੀਆਂ ਚਲਾ ਦਿੱਤੀਆਂ ਤੇ ਫ਼ਰਾਰ ਹੋ ਗਿਆ। ਗੋਲੀਆਂ ਚੱਲਣ ਬਾਅਦ ਨੇੜੇ ਤੇੜੇ ਖੜੇ ਲੋਕ ਉਥੋਂ ਭੱਜ ਗਏ। ਮਰਨ ਵਾਲੇ ਦੀ ਪਛਾਣ ਕਾਂਸਟੇਬਲ ਸੋਹੇਲ ਵਜੋਂ ਹੋਈ ਹੈ ਤੇ ਦੂਜੇ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ।

Share