ਕੋਲਕਾਤਾ, 2 ਜਨਵਰੀ (ਪੰਜਾਬ ਮੇਲ)- ਭਾਰਤੀ ਕਿ੍ਰਕਟ ਕੰਟਰੋਲ ਬੋਰਡ ਦੇ ਪ੍ਰਧਾਨ ਤੇ ਭਾਰਤੀ ਕਿ੍ਰਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੀ ਦਿਲ ਦਾ ਦੌਰਾ ਪੈਣ ਬਾਅਦ ਇਥੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ 48 ਸਾਲ ਦੇ ਗਾਂਗੁਲੀ ਦੀ ਹਾਲਤ ਸਥਿਰ ਹੈ। ਉਸ ਦੀ ਛਾਤੀ ਵਿਚ ਦਰਦ ਉਦੋਂ ਸ਼ੁਰੂ ਹੋਇਆ, ਜਦੋਂ ਉਹ ਬੀਤੇ ਦਿਨ ਕਸਰਤ ਕਰਨ ਬਾਅਦ ਘਰ ’ਚ ਉਸ ਨੂੰ ਬੇਚੈਨੀ ਤੇ ਛਾਤੀ ਵਿਚ ਦਰਦ ਸ਼ੁਰੂ ਹੋਇਆ। ਉਸ ਨੂੰ ਹਸਪਤਾਲ ਲਿਜਾਇਆ ਗਿਆ।