ਸੌਂ ਰਹੇ ਲੋਕਾਂ ਉਤੇ ਚਲਾਈਆਂ ਗੋਲੀਆਂ ਵਿਚ 100 ਦੀ ਮੌਤ

497
Share

ਅਦੀਸ ਅਬਾਬਾ, 25 ਦਸੰਬਰ (ਪੰਜਾਬ ਮੇਲ)-ਅਫ਼ਰੀਕੀ ਦੇਸ਼ ਵਿਚ ਅੱਤਵਾਦੀਆਂ ਨੇ ਕਾਰਾ ਕਰਦੇ ਹੋਏ ਅੰਨੇਵਾਹ ਗੋਲੀਆਂ ਚਲਾ ਦਿਤੀਆਂ। ਇਸ ਹਮਲੇ ਵਿਚ ਘਟੋ ਘਟ 100 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਕਤ ਸੂਬੇ ਦੇ ਬੇਕੁਜੀ ਕੀਬੇਲੇ, ਬੁਲੇਨ ਵੀਰੇਡਾ ਅਤੇ ਮੇਟੇਕਲ ਖੇਤਰਾਂ ਦੇ ਰਿਹਾਇਸ਼ੀ ਇਲਾਕਿਆਂ ’ਚ ਹਮਲਾਵਰਾਂ ਨੇ ਉਸ ਵੇਲੇ ਹਮਲਾ ਕਰ ਦਿਤਾ, ਜਦੋਂ ਲੋਕ ਅਪਣੇ ਘਰਾਂ ’ਚ ਸੌਂ ਰਹੇ ਸਨ। ਇਕ ਸਥਾਨਕ ਮੀਡੀਆ ਰੀਪੋਰਟ ਨੇ ਘਟਨਾ ਨੂੰ ਅੱਖੀਂ ਦੇਖਣ ਵਾਲੇ ਲੋਕਾਂ ਦੇ ਹਵਾਲੇ ਨਾਲ ਦਸਿਆ ਕਿ ਲੋਕਾਂ ਦੀਆਂ ਹਤਿਆਵਾਂ ਕੀਤੀਆਂ ਗਈਆਂ ਅਤੇ ਉਨ੍ਹਾਂ ਦੇ ਘਰਾਂ ਨੂੰ ਲੁੱਟਿਆ ਗਿਆ। ਉਨ੍ਹਾਂ ਦਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਪਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਹਮਲਾਵਰ ਫ਼ਰਾਰ ਹੋ ਚੁੱਕੇ ਸਨ। ਇਥੋਪੀਆ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਹਮਲੇ ਦੀ ਪੁਸ਼ਟੀ ਕਰਦਿਆਂ ਇਸ ਦੀ ਜਾਂਚ ਦੀ ਮੰਗ ਕੀਤੀ ਹੈ।

Share