ਹੋਨੀਆਰਾ, 3 ਅਕਤੂਬਰ (ਪੰਜਾਬ ਮੇਲ)- ਦੱਖਣੀ ਪ੍ਰਸ਼ਾਂਤ ਸਥਿਤ ਟਾਪੂਆਂ ਦੇ ਦੇਸ਼ ਸੋਲੋਮਨ ਟਾਪੂ ‘ਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਕੋਰੋਨਾ ਕਾਰਣ ਇਨਫੈਕਟਿਡ ਹੋਣ ਵਾਲਾ ਇਕ ਵਿਦਿਆਰਥੀ ਹਾਲ ਹੀ ਵਿਚ ਫਿਲਪੀਨਸ ਤੋਂ ਪਰਤਿਆ ਹੈ। ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਦੇਸ਼ ਦੇ ਪ੍ਰਧਾਨ ਮੰਤਰੀ ਮਨਾਸੇਹ ਸੋਗਵਾਰੇ ਸ਼ਨੀਵਾਰ ਨੂੰ ਦੁਪਹਿਰ ਬਾਅਦ ਰਾਸ਼ਟਰ ਦੇ ਨਾਮ ਵਿਸ਼ੇਸ਼ ਸੰਬੋਧਨ ਕਰਨਗੇ, ਜਿਸ ਵਿਚ ਉਹ ਐਲਾਨ ਕਰਨਗੇ ਕਿ ਦੇਸ਼ ਹੁਣ ਕੋਰੋਨਾ ਮੁਕਤ ਨਹੀਂ ਰਿਹਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਦੇ ਪੂਰੇ ਵਿਸ਼ਵ ‘ਚ ਹੁਣ ਤੱਕ 3.46 ਕਰੋੜ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 10.29 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਹੁਣ ਤੱਕ 2.40 ਕਰੋੜ ਲੋਕ ਇਨਫੈਕਸ਼ਨ ਤੋਂ ਨਿਜਾਤ ਹਾਸਲ ਕਰ ਚੁੱਕੇ ਹਨ।