ਸੋਮਾਲੀਆ ਦੀ ਰਾਜਧਾਨੀ ’ਚ ਆਤਮਘਾਤੀ ਬੰਬ ਧਮਾਕੇ ਦੌਰਾਨ 5 ਲੋਕਾਂ ਦੀ ਮੌਤ; 14 ਜ਼ਖ਼ਮੀ

555
Share

ਇਸਤਾਂਬੁਲ, 2 ਜਨਵਰੀ (ਪੰਜਾਬ ਮੇਲ)- ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ’ਚ ਅੱਜ ਇੱਕ ਆਤਮਘਾਤੀ ਬੰਬ ਧਮਾਕੇ ’ਚ 5 ਲੋਕਾਂ ਦੀ ਮੌਤ ਹੋ ਗਈ ਜਦਕਿ 14 ਹੋਰ ਜ਼ਖ਼ਮੀ ਹੋਏ ਹਨ। ਤੁਰਕੀ ਦੇ ਸਿਹਤ ਮੰਤਰੀ ਫਰਹਾਟਿਨ ਕੋਕਾ ਨੇ ਟਵੀਟ ਰਾਹੀਂ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿ੍ਰਤਕਾਂ ’ਚ ਦੋ ਜਣੇ ਤੁਰਕੀ ਦੇ ਵੀ ਸ਼ਾਮਲ ਹਨ। ਸ਼ਹਾਦਾ ਨਿਊਜ਼ ਏਜੰਸੀ ਦੀ ਪੋਸਟ ਮੁਤਾਬਕ ਅਲਕਾਇਦਾ ਨਾਲ ਸਬੰਧਤ ਕੱਟੜਪੰਥੀ ਗਰੁੱਪ ਅਲ-ਸ਼ਬਾਬ ਨੇ ਇਸ ਹਮਲੇ ਦੀ ਜ਼ਿੰਮਵਾਰੀ ਕਬੂਲੀ ਹੈ। ਸਿਹਤ ਮੰਤਰੀ ਕੋਕਾ ਨੇ ਟਵੀਟ ਕੀਤਾ ਕਿ ਜ਼ਖ਼ਮੀਆਂ ਦਾ ਇਲਾਜ ਮੋਗਾਦਿਸ਼ੂ ਦੇ ਹਸਪਤਾਲ ’ਚ ਚੱਲ ਰਿਹਾ ਹੈ। ਉਨ੍ਹਾਂ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਹਮਲੇ ’ਚ ਮਾਰੇ ਗਏ ਬਾਕੀ ਤਿੰਨ ਜਣੇ ਕਿਸ ਦੇਸ਼ ਨਾਲ ਸਬੰਧਤ ਹਨ।

Share