ਸੋਨੀਪਤ ਦੀ ਅਦਾਲਤ ਵੱਲੋਂ ਨੌਦੀਪ ਕੌਰ ਨੂੰ ਇਕ ਮਾਮਲੇ ’ਚ ਜ਼ਮਾਨਤ

455
Share

ਹੋਰ ਮਾਮਲਿਆਂ ਕਾਰਨ ਫਿਲਹਾਲ ਰਹੇਗੀ ਜੇਲ੍ਹ ’ਚ
ਨਵੀਂ ਦਿੱਲੀ, 12 ਫਰਵਰੀ (ਪੰਜਾਬ ਮੇਲ)- ਮਜ਼ਦੂਰ ਆਗੂ ਨੌਦੀਪ ਕੌਰ ਨੂੰ ਸੋਨੀਪਤ ਦੀ ਜ਼ਿਲ੍ਹਾ ਅਦਾਲਤ ਨੇ ਇਕ ਮਾਮਲੇ ’ਚ ਜ਼ਮਾਨਤ ਦੇ ਦਿੱਤੀ ਹੈ ਪਰ ਹੋਰ ਮਾਮਲਿਆਂ ਕਾਰਨ ਉਹ ਫਿਲਹਾਲ ਜੇਲ੍ਹ ’ਚ ਰਹੇਗੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਨੌਦੀਪ ਕੌਰ ਵਿਰੁੱਧ ਤਿੰਨ ਮਾਮਲੇ ਦਰਜ ਹੋਏ ਹਨ, ਜਿਨ੍ਹਾਂ ’ਚੋਂ ਦਸੰਬਰ 2020 ਦੇ ਮਾਮਲੇ ਵਿਚ ਉਸ ਨੂੰ ਜ਼ਮਾਨਤ ਮਿਲੀ ਹੈ। ਸਾਲ 2021 ’ਚ ਦਰਜ ਮਾਮਲੇ ਵਿਚ ਜ਼ਮਾਨਤ ਲਈ ਜ਼ਿਲ੍ਹਾ ਅਦਾਲਤ ’ਚ ਅਰਜ਼ੀ ਦਾਖਲ ਕੀਤੀ ਗਈ ਹੈ। ਇਸ ’ਤੇ ਛੇਤੀ ਹੀ ਸੁਣਵਾਈ ਹੋਵੇਗੀ। ਸ਼੍ਰੀ ਸਿਰਸਾ ਨੇ ਆਸ ਪ੍ਰਗਟਾਈ ਕਿ ਨੌਦੀਪ ਕੌਰ ਅਗਲੇ ਹਫ਼ਤੇ ਤੱਕ ਜੇਲ੍ਹ ’ਚੋਂ ਰਿਹਾਅ ਹੋ ਜਾਵੇਗੀ। ਉਧਰ ਮਜ਼ਦੂਰ ਅਧਿਕਾਰ ਸੰਗਠਨ ਦੀ ਕਾਰਕੁਨ ਨਵਦੀਪ ਕੌਰ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸਿੰਘੂ ਬਾਰਡਰ ’ਤੇ ਦਸਤਖ਼ਤ ਮੁਹਿੰਮ ਚਲਾਈ ਗਈ।

Share