ਸੈਮਸੰਗ ਦੇ ਚੇਅਰਮੈਨ ਲੀ ਕੁਨ-ਹੀ ਦਾ ਦੇਹਾਂਤ

596
Share

ਸਿਓਲ, 25 ਅਕਤੂਬਰ (ਪੰਜਾਬ ਮੇਲ)- ਸੈਮਸੰਗ ਇਲੈਕਟ੍ਰਾਨਿਕਸ ਦੇ ਚੇਅਰਮੈਨ ਲੀ ਕੁਨ-ਹੀ ਦਾ ਦੇਹਾਂਤ ਹੋ ਗਿਆ ਹੈ। ਉਹ 78 ਸਾਲ ਦੇ ਸਨ। ਲੀ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਛੋਟੀ ਜਿਹੀ ਟੈਲੀਵਿਜ਼ਨ ਕੰਪਨੀ ਸ਼ੁਰੂ ਕਰਨ ਤੋਂ ਬਾਅਦ ਇਲੈਕਟ੍ਰੋਨਿਕਸ ਖੇਤਰ ‘ਚ ਸੈਮਸੰਗ ਨੂੰ ਇਕ ਵੱਡਾ ਬ੍ਰਾਂਡ ਬਣਾ ਦਿੱਤਾ। ਸੈਮਸੰਗ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਲੀ ਦੀ ਐਤਵਾਰ ਨੂੰ ਮੌਤ ਹੋ ਗਈ। ਉਸ ਵਕਤ ਉਨ੍ਹਾਂ ਦਾ ਬੇਟਾ ਲੀ ਜੋਈ ਯੋਂਗ ਅਤੇ ਪਰਿਵਾਰ ਦੇ ਹੋਰ ਮੈਂਬਰ ਉਨ੍ਹਾਂ ਨਾਲ ਸਨ। ਦਿਲ ਨੂੰ ਦੌਰਾ ਪੈਣ ਮਗਰੋਂ ਲੀ ਨੂੰ ਮਈ 2014 ‘ਚ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਦੋਂ ਤੋਂ ਉਹ ਹਸਪਤਾਲ ਵਿਚ ਸੀ। ਉਨ੍ਹਾਂ ਦੀ ਗੈਰਹਾਜ਼ਰੀ ਵਿਚ ਉਨ੍ਹਾਂ ਦਾ ਪੁੱਤ ਹੀ ਦੱਖਣੀ ਕੋਰੀਆ ਦੀ ਸਭ ਤੋਂ ਵੱਡੀ ਕੰਪਨੀ ਦੇ ਕਾਰੋਬਾਰ ਨੂੰ ਸੰਭਾਲ ਰਿਹਾ ਸੀ।


Share