ਸੈਨ ਡਿਆਗੋ ਵਿਚ 10 ਸਾਲਾ ਬੱਚੇ ਨੇ ਪੁਲਿਸ ਅਧਿਕਾਰੀਆਂ ‘ਤੇ ਚਲਾਈਆਂ ਗੋਲੀਆਂ

642
Share

ਸੈਨ ਡਿਆਗੋ, 6 ਮਾਰਚ (ਪੰਜਾਬ ਮੇਲ)-ਅਮਰੀਕਾ ਦੇ ਸੈਨ ਡਿਆਗੋ ਵਿਚ ਇੱਕ 10 ਸਾਲਾ ਬੱਚੇ ਨੇ ਪੁਲਿਸ ਅਧਿਕਾਰੀਆਂ ‘ਤੇ ਗੋਲੀ ਚਲਾ ਦਿੱਤੀ। ਸੈਨ ਡਿਆਗੋ ਪੁਲਿਸ ਵਿਭਾਗ ਦੇ ਅਧਿਕਾਰੀ ਸ਼ੌਨ ਤਾਕੇਉਚੀ ਨੇ ਦੱਸਿਆ ਕਿ ਮੁੰਡੇ ਦੇ ਮਾਪਿਆਂ ਨੇ ਪੁਲਿਸ ਨੂੰ ਫ਼ੋਨ ਕੀਤਾ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਦਾ ਬੱਚਾ ਮਾਨਸਿਕ ਤੌਰ ‘ਤੇ ਪੀੜਤ ਹੈ ਅਤੇ ਉਸ ਨੇ ਖੁਦ ਨੂੰ ਹਥੌੜੇ ਅਤੇ ਚਾਕੂ ਨਾਲ ਲੈਸ ਕਰ ਲਿਆ ਹੈ।
ਪੁਲਿਸ ਅਧਿਕਾਰੀ ਮੁੰਡੇ ਦੇ ਪਰਵਾਰ ਦੇ ਘਰ ਪਹੁੰਚੇ ਜੋ ਬੋਸਟਨ ਐਵਨਿਊ ਵਿਚ ਸਥਿਤ ਹੈ। ਸ਼ੌਨ ਨੇ ਕਿਹਾ ਕਿ ਜਦ ਪੁਲਿਸ ਪਹੁੰਚੀ ਤਾਂ ਬੱਚਾ ਨੇ ਭੱਜ ਕੇ ਅਪਣੇ ਆਪ ਨੂੰ ਲੁਕਾ ਲਿਆ। ਜਿੱਥੇ ਇੱਕ ਸ਼ੌਟਗੰਨ ਮੌਜੂਦ ਸੀ। ਉਨ੍ਹਾਂ ਨੇ ਕਿਹਾ ਕਿ ਲੜਕੇ ਨੇ ਸ਼ੌਟਗੰਨ ਚੁੱਕੀ ਅਤੇ ਅਧਿਕਾਰੀਆਂ ‘ਤੇ ਦੋ ਫਾਇਰ ਕਰ ਦਿੱਤੇ।
ਪੁਲਿਸ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪੁਲਿਸ ਅਧਿਕਾਰੀਆਂ ਨੂੰ ਗੋਲੀ ਨਹੀਂ ਲੱਗੀ। ਇਸ ਘਟਨਾ ਦੇ ਕਾਰਨ ਉਥੇ ਦਰਜਨਾਂ ਪੁਲਿਸ ਦੀਆਂ ਗੱਡੀਆਂ ਖੜ੍ਹੀਆਂ ਹੋ ਗਈਆਂ। ਪੁਲਿਸ ਨੇ ਲੋਕਾਂ ਨੂੰ ਉਸ ਖੇਤਰ ਵਿਚ ਨਾ ਜਾਣ ਦੀ ਅਪੀਲ ਕੀਤੀ।  ਪੁਲਿਸ ਨੇ ਆਲੇ ਦੁਆਲੇ ਦੇ ਘਰਾਂ ਨੂੰ ਵੀ ਖਾਲੀ ਕਰਵਾ ਲਿਆ ਹੈ। ਪੁਲਿਸ ਅਧਿਕਾਰੀ ਸ਼ੌਨ ਨੇ ਕਿਹਾ ਕਿ ਇਸ ਮਸਲੇ ਨੂੰ ਸ਼ਾਂਤੀਪੂਰਣ ਢੰਗ ਨਾਲ ਖਤਮ ਕਰਨ ਦੇ ਲਈ ਗੱਲਬਾਤ ਕੀਤੀ ਜਾ ਰਹੀ ਹੈ।
ਸਵੇਰੇ ਸਵਾ 11 ਵਜੇ ਮੁੰਡੇ ਨੇ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਉਹ ਹੱਥਾਂ ਵਿਚ ਹਥਿਆਰ ਲੈ ਕੇ ਛੱਪਰ ਤੋਂ ਬਾਹਰ ਨਿਕਲਿਆ। ਮੁੰਡੇ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਪੁਲਿਸ ਨੇ ਪੁਸ਼ਟੀ ਕੀਤੀ ਕਿ ਇਲਾਜ ਦੇ ਲਈ ਉਸ ਨੂੰ ਇੱਕ ਡਾਕਟਰ ਕੋਲ ਲਿਜਾਇਆ ਗਿਆ। ਘਟਨਾ ਵਿਚ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀ ਹੈ।


Share