ਸੈਕਰਾਮੈਂਟੋ ’ਚ ਹੋਈ ਗੋਲੀਬਾਰੀ ਮਾਮਲੇ ’ਚ ਇਕ ਵਿਅਕਤੀ ਗ੍ਰਿਫਤਾਰ

80
ਸੈਕਰਾਮੈਂਟੋ ’ਚ ਗੋਲੀਬਾਰੀ ਦੇ ਸਥਾਨ ਨੇੜੇ ਮ੍ਰਿਤਕਾਂ ਨੂੰ ਦਿੱਤੀ ਗਈ ਸ਼ਰਧਾਂਜਲੀ ਦਾ ਦ੍ਰਿਸ਼।
Share

– ਹੋਰ ਗ੍ਰਿਫਤਾਰੀਆਂ ਛੇਤੀ ਸੰਭਵ
– 6 ਲੋਕਾਂ ਦੀ ਇਸ ਗੋਲੀਬਾਰੀ ਦੌਰਾਨ ਹੋਈ ਸੀ ਮੌਤ; 12 ਹੋਰ ਜ਼ਖਮੀ
ਸੈਕਰਾਮੈਂਟੋ, 6 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪੁਲਿਸ ਨੇ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ’ਚ ਬੀਤੇ ਦਿਨੀਂ ਤੜਕਸਾਰ ਹੋਈ ਗੋਲੀਬਾਰੀ, ਜਿਸ ਵਿਚ 6 ਲੋਕ ਮਾਰੇ ਗਏ ਸਨ ਤੇ 12 ਹੋਰ ਜ਼ਖਮੀ ਹੋਏ ਸਨ, ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਕਿਹਾ ਹੈ ਕਿ ਇਸ ਮਾਮਲੇ ’ਚ ਹੋਰ ਗਿ੍ਰਫਤਾਰੀਆਂ ਹੋਣ ਦੀ ਸੰਭਾਵਨਾ ਹੈ। ਸੈਕਰਾਮੈਂਟੋ ਪੁਲਿਸ ਨੇ ਕਿਹਾ ਹੈ ਕਿ ਡੰਡਰੇ ਮਾਰਟਿਨ (26) ਨੂੰ ਹਿਰਾਸਤ ਵਿਚ ਲੈ ਕੇ ਉਸ ਵਿਰੁੱਧ ਖਤਰਨਾਕ ਹਥਿਆਰ ਨਾਲ ਹਮਲਾ ਕਰਨ ਤੇ ਆਪਣੇ ਕੋਲ ਗੈਰਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਲਾਏ ਗਏ ਹਨ। ਪੁਲਿਸ ਅਨੁਸਾਰ ਸੈਕਰਾਮੈਂਟੋ ਦੇ ਅੰਦਰਲੇ ਇਲਾਕੇ ’ਚ ਵਾਪਰੀ ਘਟਨਾ ਵਿਚ 100 ਤੋਂ ਵਧ ਗੋਲੀਆਂ ਚਲਾਈਆਂ ਗਈਆਂ। ਪੁਲਿਸ ਨੇ ਖੇਤਰ ਵਿਚਲੇ ਤਿੰਨ ਘਰਾਂ ਦੀ ਤਲਾਸ਼ੀ ਵੀ ਲਈ ਹੈ, ਜਿਸ ਦੌਰਾਨ ਇਕ ਹੈਂਡਗੰਨ ਬਰਾਮਦ ਹੋਈ ਹੈ। ਪੁਲਿਸ ਨੇ ਕਿਹਾ ਹੈ ਕਿ ਮਾਰੇ ਗਏ ਲੋਕਾਂ ਦੀ ਪਛਾਣ ਹੋ ਗਈ ਹੈ। ਘਟਨਾ ’ਚ ਮਾਰੀਆਂ ਗਈਆਂ ਤਿੰਨ ਔਰਤਾਂ ’ਚ ਜੌਹਨਟਾਇਆ ਅਲੈਗਜੰਡਰ (21), ਮੇਲਿੰਡਾ ਡੇਵਿਸ (57) ਤੇ ਯਾਮੀਲ ਮਾਰਟਿਨਡ-ਅੰਡਰੇਡ (21) ਸ਼ਾਮਲ ਹਨ। ਮਾਰੇ ਗਏ 3 ਮਰਦਾਂ ’ਚ ਸਰਗੀਓ ਹੈਰਿਸ (38), ਜੋਸ਼ੂਆ ਹੋਇ ਲੂਚੈਸੀ (32) ਤੇ ਡੇਵਾਜ਼ੀਆ ਟਰਨਰ (29) ਸ਼ਾਮਲ ਹਨ। ਪੁਲਿਸ ਨੇ ਕਿਹਾ ਹੈ ਕਿ ਗੋਲੀਬਾਰੀ ਦੇ ਸੰਭਾਵੀ ਮਕਸਦ ਦਾ ਪਤਾ ਨਹੀਂ ਲੱਗਾ ਹੈ ਪਰੰਤੂ ਗੋਲੀਬਾਰੀ ਤੋਂ ਪਹਿਲਾਂ ਕੁਝ ਲੋਕਾਂ ਵਿਚਾਲੇ ਤਕਰਾਰ ਵੀ ਹੋਈ। ਇਹ ਤਕਰਾਰ ਤੋਂ ਬਾਅਦ ਅਚਨਚੇਤ ਵਾਪਰੀ ਘਟਨਾ ਵੀ ਹੋ ਸਕਦੀ ਹੈ।
ਸੈਕਰਾਮੈਂਟੋ ਪੁਲਿਸ ਦੇ ਮੁਖੀ ਕੈਥੀ ਲੈਸਟਰ।

ਜ਼ਿਕਰਯੋਗ ਹੈ ਕਿ ਸੈਕਰਾਮੈਂਟੋ ’ਚ ਬਾਰ ਅਤੇ ਨਾਈਟ ਕਲੱਬ ਬੰਦ ਹੋਣ ਦੌਰਾਨ ਐਤਵਾਰ ਤੜਕੇ 2 ਕੁ ਵਜੇ ਇੱਕ ਸਮੂਹਿਕ ਗੋਲੀਬਾਰੀ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ ਸਨ। ਇਹ ਘਟਨਾ ਕੇ ਤੇ 10 ਸਟਰੀਟ ’ਤੇ ਵਾਪਰੀ, ਜੋ ਗਵਰਨਰ ਹਾਊਸ ਦੇ ਨਜ਼ਦੀਕ ਹੀ ਪੈਂਦੀ ਹੈ। ਸੈਕਰਾਮੈਂਟੋ ਪੁਲਿਸ ਦੇ ਮੁਖੀ ਕੈਥੀ ਲੈਸਟਰ ਨੇ ਇੱਕ ਨਿਊਜ਼ ਕਾਨਫਰੰਸ ’ਚ ਕਿਹਾ ਕਿ ਪੁਲਿਸ ਕੈਪੀਟਲ ਤੋਂ ਦੋ ਬਲਾਕਾਂ ਵਿਚ ਦੁਪਹਿਰ 2 ਵਜੇ ਦੇ ਕਰੀਬ ਗਸ਼ਤ ਕਰ ਰਹੀ ਸੀ, ਜਦੋਂ ਉਨ੍ਹਾਂ ਨੇ ਗੋਲੀਬਾਰੀ ਦੀ ਆਵਾਜ਼ ਸੁਣੀ ਅਤੇ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਨੇ ਵੱਡੀ ਭੀੜ ਇਕੱਠੀ ਹੋਈ ਅਤੇ 6 ਲੋਕ ਗਲੀ ’ਚ ਮ੍ਰਿਤਕ ਹਾਲਤ ’ਚ ਪਾਏ ਗਏ। ਹੋਰ 120 ਦੇ ਕਰੀਬ ਹਸਪਤਾਲ ਲਿਜਾਏ ਗਏ। ਉਨ੍ਹਾਂ ਦੇ ਹਾਲਾਤਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਪੁਲਿਸ ਅਧਿਕਾਰੀਆਂ ਨੂੰ ਇਹ ਨਹੀਂ ਪਤਾ ਕਿ ਇਸ ਘਟਨਾ ਨੂੰ ਅੰਜਾਮ ਦੇਣ ਲਈ ਕਿੰਨੇ ਲੋਕ ਸ਼ਾਮਲ ਸਨ।

ਸੈਕਰਾਮੈਂਟੋ ’ਚ ਬਾਰ ਅਤੇ ਨਾਈਟ ਕਲੱਬ ਦੇ ਬਾਹਰ ਦਾ ਦ੍ਰਿਸ਼।

ਐਤਵਾਰ ਦੀ ਵਾਪਰੀ ਹਿੰਸਾ ਪਿਛਲੇ ਪੰਜ ਹਫ਼ਤਿਆਂ ’ਚ ਸੈਕਰਾਮੈਂਟੋ ’ਚ ਦੂਜੀ ਗੋਲੀਬਾਰੀ ਦੀ ਘਟਨਾ ਸੀ। 28 ਫਰਵਰੀ ਨੂੰ, ਇੱਕ ਪਿਤਾ ਨੇ ਇੱਕ ਮੁਲਾਕਾਤ ਦੌਰਾਨ ਇੱਕ ਚਰਚ ਵਿਚ ਆਪਣੀਆਂ ਤਿੰਨ ਧੀਆਂ, ਇੱਕ ਹੋਰ ਤੇ ਖੁਦ ਨੂੰ ਮਾਰ ਦਿੱਤਾ ਸੀ। ਡੇਵਿਡ ਮੋਰਾ, 39 ਅਰਧ-ਆਟੋਮੈਟਿਕ ਰਾਈਫਲ ਦੇ ਹਥਿਆਰ ਨਾਲ ਲੈਸ ਸੀ।

ਇੱਕ ਟਵੀਟ ਵਿਚ, ਸੈਕਰਾਮੈਂਟੋ ਦੇ ਮੇਅਰ ਡੈਰੇਲ ਸਟੇਨਬਰਗ ਨੇ ਵੱਧ ਰਹੀ ਬੰਦੂਕ ਹਿੰਸਾ ਦੀ ਨਿੰਦਾ ਕੀਤੀ, ਇਸ ਨੂੰ ‘‘ਸਾਡੇ ਸ਼ਹਿਰ, ਰਾਜ ਅਤੇ ਰਾਸ਼ਟਰ ਲਈ ਬਿਪਤਾ ਕਿਹਾ ਅਤੇ ਮੈਂ ਇਸ ਨੂੰ ਘਟਾਉਣ ਲਈ ਸਾਰੀਆਂ ਕਾਰਵਾਈਆਂ ਦਾ ਸਮਰਥਨ ਕਰਦਾ ਹਾਂ।’’ ਉਸਨੇ ਕਿਹਾ ਕਿ ਅਜੇ ਮਿ੍ਰਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਕਰਨੀ ਮੁਸ਼ਕਲ ਹੈ।
ਕੈਲੀਫੋਨਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਇੱਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਕਾਨੂੰਨ ਲਾਗੂ ਕਰਨ ਦੇ ਨਾਲ-ਨਾਲ ਇਸ ਘਟਨਾ ’ਤੇ ਮਿਲ ਕੇ ਕੰਮ ਕਰ ਰਿਹਾ ਹੈ। ਸੈਕਰਾਮੈਂਟੋ ਦੇ ਇਹ ਗੋਲੀਬਾਰੀ ਵਾਲੇ ਇਲਾਕੇ ਵਿਚ ਰੈਸਟੋਰੈਂਟ ਅਤੇ ਬਾਰ ਕਾਫੀ ਤਦਾਦ ਵਿਚ ਹਨ। ਨਾਈਟ ਕਲੱਬ 2 ਵਜੇ ਬੰਦ ਹੋ ਜਾਂਦੇ ਹਨ ਅਤੇ ਉਸ ਸਮੇਂ ਸੜਕਾਂ ਦਾ ਲੋਕਾਂ ਨਾਲ ਭਰਿਆ ਹੋਣਾ ਆਮ ਗੱਲ ਹੈ। ਸਾਰੇ ਗੰਭੀਰ ਫੱਟੜ ਲੋਕਾਂ ਨੂੰ ਯੂ.ਸੀ. ਡੇਵਿਸ ਮੈਡੀਕਲ ਸੈਂਟਰ ਡਾਊਨਟਾਊਨ ਦਾਖਲ ਕਰਵਾਇਆ ਗਿਆ ਹੈ।

Share