ਸੈਕਰਾਮੈਂਟੋ ‘ਚ ਸ਼ਰਾਬ ਕਾਰੋਬਾਰੀ ਦਾ ਕਤਲ, ਹਮਲਾਵਰ ਗ੍ਰਿਫ਼ਤਾਰ

698

ਹੁਸ਼ਿਆਰਪੁਰ, 6 ਮਾਰਚ (ਪੰਜਾਬ ਮੇਲ)- ਅਮਰੀਕੀ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਸੈਕਰਾਮੈਂਟੋ ‘ਚ ਪੰਜਾਬ ਦੇ ਇਕ ਸ਼ਰਾਬ ਕਾਰੋਬਾਰੀ ਨੂੰ 2 ਸਿਆਹਫਾਮ ਨੌਜਵਾਨਾਂ ਨੇ ਮੁਫ਼ਤ ਬੀਅਰ ਦੀ ਬੋਤਲ ਨਾ ਦੇਣ ‘ਤੇ ਕਤਲ ਕਰ ਦਿੱਤਾ। ਕੁਲਵਿੰਦਰ ਸਿੰਘ (48) ਜੋ ਮੂਲ ਰੂਪ ‘ਚ ਪੰਜਾਬ ਦੇ ਕਸਬਾ ਧੂਰੀ ਦਾ ਨਿਵਾਸੀ ਹੈ, ਕੁਲਵਿੰਦਰ ਸਿੰਘ ਪਿਛਲੇ 25 ਸਾਲਾਂ ਤੋਂ ਅਮਰੀਕਾ ਵਿਚ ਰਹਿ ਰਿਹਾ ਸੀ। ਪਿਛਲੀ ਸ਼ਾਮ ਉਨ੍ਹਾਂ ਦੇ ਲਿੱਕਰ ਸਟੋਰ (ਸ਼ਰਾਬ ਦੀ ਦੁਕਾਨ) ‘ਤੇ ਆਏ 2 ਸਿਆਹਫਾਮ ਨੌਜਵਾਨਾਂ ਨੇ ਮੁਫ਼ਤ ਬੀਅਰ ਦੇਣ ਦੀ ਮੰਗ ਕੀਤੀ। ਬੀਅਰ ਨਾ ਦੇਣ ‘ਤੇ ਉਨ੍ਹਾਂ ਕੁਲਵਿੰਦਰ ਸਿੰਘ ‘ਤੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਸਟੋਰ ‘ਤੇ ਮੌਜੂਦ ਸਟਾਫ ਨੇ ਪੁਲਸ ਨੂੰ ਸੂਚਿਤ ਕਰ ਕੇ ਕੁਲਵਿੰਦਰ ਸਿੰਘ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਸ ਨੇ ਇਕ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।