ਸੈਕਰਾਮੈਂਟੋ ‘ਚ ਪੰਜਾਬੀ ਦੇ ਚੀਨਾ ਜਿਊਲਰਜ਼ ‘ਚੋਂ ਲੁਟੇਰਿਆਂ ਵੱਲੋਂ ਕਰੋੜਾਂ ਦੀ ਲੁੱਟ

650

ਸੈਕਰਾਮੈਂਟੋ, 23 ਸੰਤਬਰ (ਪੰਜਾਬ ਮੇਲ)- ਸੈਕਰਾਮੈਂਟੋ ਦੇ ਮਸ਼ਹੂਰ ਸੁਨਿਆਰੇ ਚੀਨਾ ਜਿਊਲਰਜ਼ ‘ਚ ਬੀਤੇ ਦਿਨੀਂ ਲੁਟੇਰੇ ਕਰੋੜਾਂ ਦਾ ਸੋਨਾ ਤੇ ਗਹਿਣੇ ਲੁੱਟ ਕੇ ਲੈ ਗਏ। ਇਸ ਚੋਰੀ ਨੂੰ ਚੋਰਾਂ ਨੇ ਬੜੀ ਤਰਤੀਬ ਨਾਲ ਅੰਜਾਮ ਦਿੱਤਾ। ਚੋਰਾਂ ਦੀ ਇਹ ਕਰੀਬ ਮਿਲੀਅਨ ਡਾਲਰ ਦੀ ਚੋਰੀ ਕੈਮਰਿਆਂ ‘ਚ ਵੀ ਕੈਦ ਹੋ ਗਈ। ਪੁਲਿਸ ਅਨੁਸਾਰ ਲੁਟੇਰੇ ਰਾਤ ਵੇਲੇ ਆਏ ਤੇ ਉਹ ਛੱਤ ਨੂੰ ਕੱਟਣ ਲੱਗੇ ਪਰ ਕਿਸੇ ਗੱਲ ਤੋਂ ਡਰ ਕੇ ਵਾਪਸ ਮੁੜ ਗਏ। ਫਿਰ ਦੁਬਾਰਾ 4 ਕੁ ਵਜੇ ਦੇ ਦਰਮਿਆਨ ਆਏ ਤੇ ਛੱਤ ਨੂੰ ਤਿੰਨਾਂ ਥਾਵਾਂ ਤੋਂ ਕੱਟ ਕੇ 4 ਜਣੇ ਅੰਦਰ ਵੜ ਗਏੇ। ਪਹਿਲਾਂ ਉਨ੍ਹਾਂ ਨੇ ਸਾਰੇ ਕੈਮਰੇ ਭੰਨੇ ਤੇ ਨਾਲ ਲਿਆਂਦੇ ਗੈਸ ਸਿਲੰਡਰ ਨਾਲ ਵੱਡਾ ਸੇਫ ਕੱਟਕੇ ਕਰੋੜਾਂ ਦਾ ਮਾਲ ਲੈ ਗਏ, ਜਿਸ ਵਿਚ ਡਾਇਮੰਡ, ਸੋਨਾ, ਚਾਂਦੀ ਤੇ ਗਹਿਣੇ ਸ਼ਾਮਲ ਹਨ। ਲੁਟੇਰੇ ਪਿਛਲਾ ਦਰਵਾਜ਼ਾ ਕੱਟਕੇ ਬਾਹਰ ਨਿਕਲ ਗਏ। ਜਾਣਕਾਰੀ ਦਿੰਦਿਆਂ ਚੀਨਾ ਜਿਊਲਰ ਦੇ ਮਾਲਕ ਇੰਦਰਜੀਤ ਸਿੰਘ ਜੋ ਸਮਾਜਿਕ ਕੰਮਾਂ ‘ਚ ਵੀ ਹਿੱਸਾ ਲੈਂਦੇ ਹਨ, ਨੇ ਦੱਸਿਆ ਕਿ ਹਰ ਰੋਜ਼ ਵਾਂਗ ਉਹ ਕੰਮ ਨਿਬੇੜ ਕੇ ਘਰ ਗਏ ਸਨ ਤੇ ਜਦੋਂ ਉਹ ਦੂਜੇ ਦਿਨ ਸਵੇਰੇ ਕੰਮ ‘ਤੇ ਆਏ, ਤਾਂ ਇਹ ਸਭ ਕੁੱਝ ਦੇਖ ਕੇ ਹੈਰਾਨ, ਪ੍ਰੇਸ਼ਾਨ ਹੋ ਗਏ ਤੇ ਉਸ ਤੋਂ ਬਾਅਦ ਉਨ੍ਹਾਂ ਪੁਲਿਸ ਨੂੰ ਸੂਚਨਾ ਦਿੱਤੀ ਤੇ ਬਾਅਦ ਵਿਚ ਕਾਫੀ ਸਮਾਂ ਪੁਲਿਸ ਨੇ ਤਫਤੀਸ਼ ਕੀਤੀ ਤੇ ਅਜੇ ਵੀ ਪੁਲਿਸ ਤਫਤੀਸ਼ ‘ਚ ਲੱਗੀ ਹੋਈ ਹੈ। ਥਾਂ-ਥਾਂ ਤੋਂ ਫਿੰਗਰ ਪਿੰ੍ਰਟ ਲਏ ਗਏ ਹਨ। ਉਨ੍ਹਾਂ ਕਿਹਾ ਕਿ ਸਾਡਾ ਸਾਰਾ ਪਰਿਵਾਰ ਇਥੇ ਹੀ ਕੰਮ ਕਰਦਾ ਹੈ।