ਸੈਕਰਾਮੈਂਟੋ ’ਚ ਗੋਲੀਬਾਰੀ ਦੌਰਾਨ ਡਿਪਟੀ ਸ਼ੈਰਿਫ, ਕੇ-9 ਕੁੱਤਾ ਅਤੇ ਹਮਲਾਵਰ ਹਲਾਕ

566
Share

ਸੈਕਰਾਮੈਂਟੋ, 21 ਜਨਵਰੀ (ਪੰਜਾਬ ਮੇਲ)-ਕੈਲ ਐਕਸਪੋ ਵਿਖੇ ਹੋਏ ਮੁਕਾਬਲੇ ਦੌਰਾਨ ਇਕ ਡਿਪਟੀ ਸ਼ੈਰਿਫ ਅਤੇ ਕੇ-9 ਅਫਸਰ ਕੁੱਤਾ ਇਕ ਹਮਲੇ ਦੌਰਾਨ ਹਲਾਕ ਹੋ ਗਏ। ਜਵਾਬੀ ਕਾਰਵਾਈ ’ਚ ਹਮਲਾਵਰ ਵੀ ਪੁਲਿਸ ਦੀ ਗੋਲੀਆਂ ਨਾਲ ਮਾਰਿਆ ਗਿਆ। ਰਾਤ 10 ਵਜੇ ਦੇ ਕਰੀਬ 31 ਸਾਲਾ ਡਿਪਟੀ ਸ਼ੈਰਿਫ ਐਡਮ ਗਿਬਸਨ ਨੇ ਇਕ ਗੱਡੀ ਦਾ ਪਿੱਛਾ ਕੀਤਾ ਅਤੇ ਆਖਰ ਉਸ ਨੂੰ ਰੋਕ ਲਿਆ। ਰੁੱਕਣ ਤੋਂ ਬਾਅਦ ਡਿਪਟੀ ਸ਼ੈਰਿਫ ਐਡਮ ਗਿਬਸਨ ਨੇ ਕਾਰ ਚਾਲਕ ਨੂੰ ਸ਼ੀਸ਼ੇ ਥੱਲੇ ਕਰਨ ਲਈ ਕਿਹਾ, ਜਿਸ ’ਤੇ ਉਹ ਨਹੀਂ ਮੰਨਿਆ। ਡਿਪਟੀ ਸ਼ੈਰਿਫ ਨੇ ਕੇ-9 ਅਫਸਰ ਕੁੱਤੇ ਨੂੰ ਕਾਰ ਵੱਲ ਛੱਡਿਆ, ਜਿਸ ’ਤੇ ਕਾਰ ਸਵਾਰ ਨੇ ਗੋਲੀ ਮਾਰ ਕੇ ਉਸ ਨੂੰ ਮਾਰ ਦਿੱਤਾ। ਉਪਰੰਤ ਹਮਲਾਵਰ ਨੇ ਇਕਦਮ ਗੋਲੀਆਂ ਦੀ ਬੋਛਾੜ ਕਰਕੇ ਡਿਪਟੀ ਐਡਮ ਗਿਬਸਨ ਨੂੰ ਵੀ ਹਲਾਕ ਕਰ ਦਿੱਤਾ। ਇਸ ਦੌਰਾਨ ਮੁਕਾਬਲੇ ’ਚ ਹਮਲਾਵਰ ਵੀ ਮਾਰਿਆ ਗਿਆ।¿;
31 ਸਾਲਾ ਡਿਪਟੀ ਐਡਮ ਗਿਬਸਨ 6 ਸਾਲ ਅਮਰੀਕਨ ਫੌਜ ਵਿਚ ਵੀ ਡਿਊਟੀ ਕਰ ਚੁੱਕਿਆ ਸੀ। ਉਹ ਆਪਣੇ ਪਿੱਛੇ ਆਪਣੀ ਪਤਨੀ ਅਤੇ ਇਕ 9 ਮਹੀਨੇ ਦਾ ਬੱਚਾ ਛੱਡ ਗਿਆ ਹੈ। ਡਿਪਟੀ ਗਿਬਸਨ ਨੂੰ ਬਹਾਦਰੀ ਨਾਲ ਡਿਊਟੀ ਕਰਨ ’ਤੇ 2 ਸਾਲ ਪਹਿਲਾਂ ਸ਼ੈਰਿਫ ਦਫਤਰ ਵੱਲੋਂ ਬਰੌਂਜ਼ ਸਟਾਰ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਮੁਕਾਬਲੇ ਦੌਰਾਨ ਇਕ ਹੋਰ ਪੁਲਿਸ ਅਫਸਰ ਵੀ ਜ਼ਖਮੀ ਹੋਇਆ ਹੈ, ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

Share