ਸੈਕਰਾਮੈਂਟੋ ‘ਚ ਖੰਨਾ ਦੇ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ

500
Share

ਸੈਕਰਾਮੈਂਟੋ/ਖੰਨਾ, 23 ਫਰਵਰੀ (ਪੰਜਾਬ ਮੇਲ)-ਹਲਕਾ ਖੰਨਾ ਦੇ ਪਿੰਡ ਚਕੋਹੀ ਦੇ ਨੌਜਵਾਨ ਗੁਰਪ੍ਰੀਤ ਸਿੰਘ ਭੱਪੀ (31) ਪੁੱਤਰ ਜਸਵੰਤ ਸਿੰਘ ਦੀ ਅਮਰੀਕਾ ਦੇ ਸੈਕਰਾਮੈਂਟੋ ‘ਚ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਿਲੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਸੈਵਨ ਇਲੈਵਨ ਨਾਮਕ ਸਟੋਰ ਵਿਚ ਕੰਮ ਕਰਦਾ ਸੀ ਅਤੇ ਕੰਮ ‘ਤੇ ਹੀ ਹੋਈ ਝੜਪ ‘ਚ ਉਸ ਨੂੰ ਗੋਲ਼ੀ ਮਾਰ ਦਿੱਤੀ ਗਈ, ਗੋਲ਼ੀ ਲੱਗਣ ਕਾਰਣ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ। ਗੁਰਪ੍ਰੀਤ ਦੇ ਜਾਣਕਾਰ ਸੂਤਰਾਂ ਮੁਤਾਬਕ ਗੁਰਪ੍ਰੀਤ ਸਿੰਘ ਮਹਿਜ਼ ਦੋ ਸਾਲ ਪਹਿਲਾਂ ਹੀ ਰੋਜ਼ੀ ਰੋਟੀ ਕਮਾਉਣ ਲਈ ਅਮਰੀਕਾ ਗਿਆ ਸੀ। ਜਿਥੇ ਉਹ ਸੈਵਨ ਇਲੈਵਨ ਨਾਮਕ ਸਟੋਰ ‘ਤੇ ਨੌਕਰੀ ਕਰ ਰਿਹਾ ਸੀ। ਇਸ ਦੌਰਾਨ ਹੋਏ ਝਗੜੇ ਵਿਚ ਗੁਰਪ੍ਰੀਤ ਸਿੰਘ ਦਾ ਕਤਲ ਕਰ ਦਿੱਤਾ ਗਿਆ। ਗੁਰਪ੍ਰੀਤ ਦੇ ਕਤਲ ਸੂਚਨਾ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਹੈ।


Share