ਸੈਕਰਾਮੈਂਟੋ ’ਚ ਕਾਰ ਹਾਦਸੇ ਵਿਚ ਦੋ ਪੰਜਾਬੀ ਮੁੰਡਿਆ ਦੀ ਮੌਤ

199
Share

ਫਰਿਜ਼ਨੋ, 14 ਜਨਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਬੀਤੇ ਬੁੱਧਵਾਰ ਰਾਤ ਸੈਕਰਾਮੈਂਟੋ ਲਾਗੇ ਇੱਕ ਐਕਸੀਡੈਂਟ ਵਿਚ ਦੋ ਪੰਜਾਬੀ ਮੁੰਡਿਆ ਦੀ ਦਰਦਨਾਕ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਦੋਵੇਂ ਨੌਜਵਾਨ ਹਲਕਾ ਭੁਲੱਥ ਦੇ ਪਿੰਡ ਲਿੱਟਾਂ ਅਤੇ ਪਿੰਡ ਲੱਖਣ-ਕੇ-ਪੱਡਾ ਦੇ ਰਹਿਣ ਵਾਲੇ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਦੋਵੇਂ ਨੌਜਵਾਨ ਸੁਖਜੀਤ ਸਿੰਘ ਚੀਮਾ (24) ਪੁੱਤਰ ਨਰਿੰਦਰ ਸਿੰਘ ਚੀਮਾ, ਵਾਸੀ ਪਿੰਡ ਲਿੱਟਾਂ ਅਤੇ ਬਲਜਿੰਦਰ ਸਿੰਘ (35) ਪੁੱਤਰ ਪਰਮਜੀਤ ਸਿੰਘ, ਵਾਸੀ ਪਿੰਡ ਲੱਖਣ ਕੇ ਪੱਡਾ ਇਕੋ ਕਾਰ ਵਿਚ ਸਵਾਰ ਸਨ। ਹਾਈਵੇਅ ਪਟਰੋਲ ਦੇ ਦੱਸਣ ਮੁਤਾਬਿਕ ਬੁੱਧਵਾਰ ਸਵੇਰੇ 1.10 ਮਿੰਟ ਤੇ ਇੱਕ ਤੇਜ਼ ਰਫ਼ਤਾਰ ਟੋਇਟਾ ਪ੍ਰੀਅਸ ਕਾਰ, ਡਿੱਲ ਪਾਸੋ ਹਾਈਟਸ ਖੇਤਰ ਵਿਚ ਰਾਇਲੀ ਬੁਲੇਵਾਰਡ ’ਤੇ ਪੂਰਬ ਵੱਲ ਆਈ-80 ਆਫ-ਰੈਂਪ ’ਤੇ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ ਅਤੇ ਕਾਰ ਦੇ ਚੀਥੜੇ ਉੱਡ ਗਏ, ਜਿਸ ਕਾਰਨ ਦੋਵੇਂ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਮਾੜੀ ਖ਼ਬਰ ਕਾਰਨ ਸੈਕਰਾਮੈਂਟੋ ਦਾ ਪੰਜਾਬੀ ਭਾਈਚਾਰਾ ਸੋਗ ਦੇ ਆਲਮ ਵਿਚ ਹੈ।

Share