ਸੈਂਟਰਲ ਵੈਲੀ ਫਰਿਜ਼ਨੋ ਵਿਚ ਰੀਪਬਲਿਕ ਪਾਰਟੀ ਦੇ ਉਮੀਦਵਾਰ ਡੇਵਿੰਡ ਵਲਡਿਉ ਲਈ ਫੰਡ ਰੇਜ਼ਰ

544
Share

-ਚਰਨਜੀਤ ਬਾਠ ਅਤੇ ਅਜੀਤ ਗਿੱਲ ਨੇ ਕੀਤਾ ਸਪਾਂਸਰ
ਫਰਿਜ਼ਨੋ, 23 ਸਤੰਬਰ (ਕੁਲਵੰਤ ਧਾਲੀਆਂ/ਨੀਟਾ ਮਾਛੀਕੇ/ਪੰਜਾਬ ਮੇਲ)- ਸੈਂਟਰਲ ਵੈਲੀ ਫਰਿਜ਼ਨੋ ਦੇ ਬਿਜ਼ਨਸਮੈਨ ਅਜੀਤ ਸਿੰਘ ਗਿੱਲ ਅਤੇ ਫਾਰਮਰ ਚਰਨਜੀਤ ਸਿੰਘ ਬਾਠ ਵੱਲੋਂ ਆਪਣੇ ਸਹਿਯੋਗੀ ਨਿੱਕ ਸਹੋਤਾ, ਮਨਦੀਪ ਸਿੰਘ ਅਤੇ ਹੋਰਨਾਂ ਦੇ ਸਹਿਯੋਗ ਨਾਲ ਏ.ਜੀ. ਸੈਂਟਰ ਕਰਦਰਜ਼ ਵਿਖੇ ਅਮਰੀਕਾ ਅੰਦਰ ਨਵੰਬਰ ਮਹੀਨੇ ਆ ਰਹੀ ਚੋਣ ਲਈ ਕਾਂਗਰਸ ਦੇ ਰੀਪਬਲਿਕ ਪਾਰਟੀ ਵੱਲੋਂ ਉਮੀਦਵਾਰ ਡੇਵਿਡ ਵਲਡਿਉ ਲਈ ਫੰਡ ਇਕੱਤਰ ਕੀਤਾ ਗਿਆ, ਜਿਸ ਸਮੇਂ ਇਲਾਕੇ ਦੀਆ ਸਿਰਕੱਢ ਸ਼ਖ਼ਸੀਅਤਾਂ ਅਤੇ ਫਾਰਮਰ ਹਾਜ਼ਰ ਹੋਏ। ਇਸ ਸਮੇਂ ਸਟੇਜ ਦੀ ਸ਼ੁਰੂਆਤ ਨੌਜਵਾਨ ਆਗੂ ਨਿੱਕ ਸਹੋਤਾ ਨੇ ਸਭ ਨੂੰ ਜੀ ਆਇਆਂ ਕਹਿਣ ਨਾਲ ਕੀਤੀ। ਜਦਕਿ ਫੰਡ ਰੇਜ਼ਰ ਦੇ ਮੁੱਖ ਪ੍ਰਬੰਧਕਾਂ ਵਿਚੋਂ ਅਜੀਤ ਸਿੰਘ ਗਿੱਲ ਨੇ ਡੇਵਿੰਡ ਵਲਡਿਉ ਨੂੰ ‘ਜੀ ਆਇਆਂ’ ਕਹਿੰਦੇ ਹੋਏ ਸਮੁੱਚੇ ਭਾਈਚਾਰੇ ਨਾਲ ਜੁੜੀਆਂ ਸਮੱਸਿਆ ਬਾਰੇ ਦੱਸਿਆ। ਇਸੇ ਤਰ੍ਹਾਂ ਚਰਨਜੀਤ ਸਿੰਘ ਬਾਠ ਨੇ ਸਥਾਨਕ ਖੇਤੀ-ਬਾੜੀ ਸੰਬੰਧੀ ਵਿਚਾਰਾਂ ਕਰਦੇ ਹੋਏ ਸਮਰਥਨ ਦੇਣ ਦੀ ਵਚਨਬੱਧਤਾ ਪ੍ਰਗਟਾਈ। ਇਸੇ ਤਰ੍ਹਾਂ ਬਾਕੀ ਬੁਲਾਰਿਆਂ ਵਿਚ ਮਨਦੀਪ ਸਿੰਘ, ਹਰਜਿੰਦਰ ਢਿੱਲੋਂ, ਰੂਬੀ ਧਾਲੀਵਾਲ, ਨੈਨਦੀਪ ਚੰਨ ਅਤੇ ਹੋਰ ਅਮਰੀਕਨ ਭਾਈਚਾਰੇ ਦੇ ਹਾਜ਼ਰ ਲੋਕਾਂ ਨੇ ਵਿਚਾਰਾਂ ਦੀ ਸਾਂਝ ਪਾਈ। ਜਦਕਿ ਆਪਣੇ ਮੁੱਖ ਭਾਸ਼ਨ ਵਿਚ ਬੋਲਦਿਆਂ ਡੇਵਿਡ ਵਲਡਿਉ ਨੇ ਹਾਜ਼ਰੀਨ ਦੀਆਂ ਸਮੱਸਿਆਵਾਂ ਨੂੰ ਹਰ ਸੰਭਵ ਤਰੀਕੇ ਨਾਲ ਹੱਲ ਕਰਨ ਦਾ ਵਾਇਦਾ ਕੀਤਾ। ਇਸੇ ਤਰ੍ਹਾਂ ਇੰਮੀਗ੍ਰੇਸ਼ਨ ਦੇ ਮਸਲੇ ਬਾਰੇ ਵੀ ਸਮੱਸਿਆਵਾਂ ‘ਤੇ ਵਿਚਾਰਾਂ ਹੋਈਆਂ। ਇਸ ਸਮੇਂ ਪੰਜਾਬੀ ਭਾਈਚਾਰੇ ਤੋਂ ਬਿਨਾਂ ਅਮਰੀਕਨ ਭਾਈਚਾਰੇ ਦੇ ਫਾਰਮਰ, ਬਿਜ਼ਨਸ ਆਗੂ ਅਤੇ ਰਾਜਨੀਤੀ ‘ਚ ਦਿਲਚਸਪੀ ਰੱਖਣ ਵਾਲੀਆਂ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਜਦਕਿ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਆਪਣੀ ਯੋਗਤਾ ਅਨੁਸਾਰ ਫੰਡ ਇਕੱਤਰਤਾ ਵਿਚ ਵੱਧ-ਚੜ੍ਹ ਕੇ ਹਿੱਸਾ ਪਾਇਆ ਗਿਆ। ਅੰਤ ਡੇਵਿਡ ਵਲਡਿਉ ਨੇ ਹਾਜ਼ਰੀਨ ਨੂੰ ਸਹਿਯੋਗ ਦੀ ਅਪੀਲ ਕਰਦੇ ਹੋਏ ਧੰਨਵਾਦ ਕੀਤਾ। ਪ੍ਰੋਗਰਾਮ ਦੌਰਾਨ ਪ੍ਰਬੰਧਕਾਂ ਵੱਲੋਂ ਸਭ ਹਾਜ਼ਰੀਨ ਲਈ ਖਾਣੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।


Share