ਸੇਵਾਦਾਰ ਦੀ ਪਿਸਟਲ ਨਾਲ ਬਾਬਾ ਰਾਮ ਸਿੰਘ ਨੇ ਮਾਰੀ ਸੀ ਗੋਲੀ

234
Share

ਸੋਨੀਪਤ, 19 ਦਸੰਬਰ (ਪੰਜਾਬ ਮੇਲ)- ਸੋਨੀਪਤ ਪੁਲਿਸ ਨੇ ਪੋਸਟਮਾਰਟਮ ਰਿਪੋਰਟ ਦੇ ਆਧਾਰ ’ਤੇ ਬਾਬਾ ਰਾਮ ਸਿੰਘ ਦੀ ਮੌਤ ਨੂੰ ਖੁਦਕੁਸ਼ੀ ਮੰਨਿਆ ਹੈ। ਬਾਬਾ ਦੀ ਕਾਰ, ਪਿਸਟਲ ਅਤੇ ਡਾਇਰੀ ਪੈਨ ਨੂੰ ਵੀ ਪੁਲਿਸ ਨੇ ਕਰਨਾਲ ਤੋਂ ਬਰਾਮਦ ਕਰ ਲਿਆ। ਸੁਸਾਈਡ ਨੋਟ ਲਿਖਣ ਦੇ ਲਈ ਬਾਬਾ ਨੇ ਪੇਜ ਬਰਾਮਦ ਡਾਇਰੀ ਤੋਂ ਪਾੜੇ ਸੀ। ਪੁਲਿਸ ਹੁਣ ਬਰਾਮਦ ਸਮਾਨ ਨੂੰ ਫੋਰੈਂਸਿਕ ਜਾਂਚ ਦੇ ਲਈ ਭੇਜੇਗੀ। ਪੁਲਿਸ ਦੀ ਮੁਢਲੀ ਜਾਂਚ ਵਿਚ ਸਾਹਮਣੇ ਆਇਆ ਕਿ ਪਿਸਟਲ ਦਾ ਲਾਇਸੰਸ ਬਾਬਾ ਦੇ ਸੇਵਾਦਾਰ ਦੇ ਨਾਂ ’ਤੇ ਹੈ। ਬਾਬਾ ਰਾਮ ਸਿੰਘ ਦੀ ਪੋਸਟਮਾਰਟਮ ਰਿਪੋਰਟ ਖੁਦਕੁਸ਼ੀ ਵੱਲ ਇਸ਼ਾਰਾ ਕਰ ਰਹੀ ਹੈ। ਪੁਲਿਸ ਨੂੰ ਸ਼ੁੱਕਰਵਾਰ ਸਵੇਰੇ ਪੋਸਟਮਾਰਟਮ ਰਿਪੋਰਟ ਪ੍ਰਾਪਤ ਹੋ ਗਈ। ਪੁਲਿਸ ਅਨੁਸਾਰ ਗੋਲੀ ਬਾਬਾ ਨੇ ਹੀ ਚਲਾਈ ਸੀ।

ਬਾਬਾ ਦੀ ਕਨਪਟੀ ’ਤੇ ਵੀ ਬਲੈਕਿੰਗ ਮਿਲੀ ਹੈ। ਕੋਲ ਤੋਂ ਗੋਲੀ ਮਾਰਨ ’ਤੇ ਬਾਰੂਦ ਦੀ ਕਾਲਖ ਚਮੜੀ ’ਤੇ ਲੱਗ ਜਾਂਦੀ ਹੈ। ਇਸ  ਨਾਲ ਪੁਲਸ ਦਾ ਮੰਨਣਾ ਹੈ ਕਿ ਗੋਲੀ ਬਹੁਤ  ਕੋਲ ਤੋਂ ਲੱਗੀ ਹੈ। ਅਜਿਹਾ ਅਕਸਰ ਇਸ ਤਰ੍ਹਾਂ  ਦੇ ਖੁਦਮੁਸ਼ੀ ਮਾਮਲਿਆਂ ਵਿਚ ਹੁੰਦਾ ਹੈ। ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਟੀਮ ਨੇ ਦੇਰ ਸ਼ਾਮ ਕਰਨਾਲ ਤੋਂ ਵਰਤੀ ਪਿਸਟਲ ਅਤੇ ਗੱਡੀ ਤੋਂ ਇਲਾਵਾ ਬਾਬਾ ਦੀ ਡਾਇਰੀ ਅਤੇ ਪੈਨ ਬਰਾਮਦ ਕਰ ਲਿਆ ਹੈ। ਇਹ ਡਾਇਰੀ ਪੈਨ ਬਾਬਾ ਵਰਤਦੇ ਸੀ। ਪੁਲਿਸ ਨੇ ਮੁਢਲੀ ਜਾਂਚ ਵਿਚ ਸੁਸਾਈਡ ਨੋਟ ਲਿਖੇ  ਪੇਜ ਨੂੰ ਇਸੇ ਡਾÎਇਰੀ ਤੋਂ ਪਾੜਿਆ ਹੋਇਆ ਮੰਨਿਆ।
ਹੁਣ ਡਾÎਇਰੀ ਅਤੇ ਪੈਨ ਨੂੰ ਜਾਂਚ ਦੇ ਲਈ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਪੁਲਿਸ ਦਾ ਕਹਿਣਾ ਹੈ ਕਿ ਖੁਦਕੁਸ਼ੀ ਵਿਚ ਵਰਤੀ ਬਰਾਮਦ ਪਿਸਟਲ  ਦਾ ਲਾਇਸੰਸ ਬਾਬਾ ਦੇ ਇੱਕ ਸੇਵਾਦਾਰ ਦੇ ਨਾਂ ’ਤੇ ਹੈ। ਪੁਲਿਸ ਬਰਾਮਦ ਕਾਰ ਅਤੇ ਪਿਸਟਲ ਨੂੰ ਫੋਰੈਂਸਿਕ ਜਾਂਚ ਦੇ ਲਈ ਭੇਜੇਗੀ ਤਾਕਿ ਇਹ ਸਪਸ਼ਟ ਹੋ ਸਕੇ ਕਿ ਗੋਲੀ ਇਸੇ ਪਿਸਟਲ ਤੋਂ ਚੱਲੀ  ਸੀ ਜਾਂ ਨਹੀਂ।  ਪੁਲਿਸ ਅਫ਼ਸਰ ਜਸ਼ਨਦੀਪ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਲਈ ਪੁਲਿਸ ਦੀ ਦੋ ਟੀਮਾਂ ਬਣਾਈਆਂ ਗਈਆਂ ਹਨ।


Share