ਵਾਸ਼ਿੰਗਟਨ, 18 ਮਈ (ਪੰਜਾਬ ਮੇਲ)- ਧਰਤੀ ਨੂੰ ਊਰਜਾ ਦੇਣ ਵਾਲਾ ਸੂਰਜ ਇਨੀਂ ਦਿਨੀਂ ਘੱਟ ਗਰਮ ਹੋ ਰਿਹਾ ਹੈ। ਇਸ ਦੀ ਸਤਹਿ ‘ਤੇ ਦਿਸਣ ਵਾਲੇ ਧੱਬੇ ਖਤਮ ਹੁੰਦੇ ਜਾ ਰਹੇ ਹਨ ਜਾਂ ਫਿਰ ਇੰਝ ਕਹੀਏ ਕਿ ਇਹ ਬਣ ਹੀ ਨਹੀਂ ਰਹੇ ਹਨ। ਇਸ ਕਾਰਨ ਵਿਗਿਆਨੀ ਵੀ ਪਰੇਸ਼ਾਨ ਹਨ ਕਿਉਂਕਿ ਉਹਨਾਂ ਨੂੰ ਖਦਸ਼ਾ ਹੈ ਕਿ ਕਿਤੇ ਇਹ ਸੂਰਜ ਵੱਲੋਂ ਆਉਣ ਵਾਲੇ ਕਿਸੇ ਵੱਡੇ ਸੌਰ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਤਾਂ ਨਹੀਂ। ਸੂਰਜ ਦਾ ਤਾਪਮਾਨ ਘੱਟ ਹੋਵੇਗਾ ਤਾਂ ਕਈ ਦੇਸ਼ ਬਰਫ ਵਿਚ ਜੰਮ ਸਕਦੇ ਹਨ। ਕਈ ਥਾਵਾਂ ‘ਤੇ ਭੂਚਾਲ ਅਤੇ ਸੁਨਾਮੀ ਆ ਸਕਦੀ ਹੈ। ਬਿਨਾਂ ਕਾਰਨ ਮੌਸਮ ਬਦਲਣ ਨਾਲ ਫਸਲਾਂ ਖਰਾਬ ਹੋ ਸਕਦੀਆਂ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਸੂਰਜ ‘ਤੇ ਸੋਲਰ ਮਿਨੀਮਮ (Solar minimum) ਦੀ ਪ੍ਰਕਿਰਿਆ ਚੱਲ ਰਹੀ ਹੈ ਮਤਲਬ ਸੂਰਜ ਆਰਾਮ ਕਰ ਰਿਹਾ ਹੈ।
ਕੁਝ ਮਾਹਰ ਇਸ ਨੂੰ ਸੂਰਜ ਦਾ ਰੀਸੇਸ਼ਨ ਅਤੇ ਲਾਕਡਾਊਨ ਵੀ ਕਹਿ ਰਹੇ ਹਨ ਮਤਲਬ ਸੂਰਜ ਦੀ ਸਤਹਿ ‘ਤੇ ਸਨ ਸਪਾਟ ਦਾ ਘਟਨਾ ਠੀਕ ਨਹੀਂ ਮੰਨਿਆ ਜਾਂਦਾ। ਡੇਲੀ ਮੇਲ ਵੈਬਸਾਈਟ ‘ਤੇ ਪ੍ਰਕਾਸਿਤ ਖਬਰ ਦੇ ਮੁਤਾਬਕ 17ਵੀਂ ਅਤੇ 18ਵੀਂ ਸਦੀ ਵਿਚ ਇਸੇ ਤਰ੍ਹਾਂ ਸੂਰਜ ਸੁਸਤ ਹੋ ਗਿਆ ਸੀ। ਜਿਸ ਕਾਰਨ ਪੂਰੇ ਯੂਰਪ ਵਿਚ ਛੋਟਾ ਜਿਹੇ ਬਰਫੀਲੇ ਯੁੱਗ ਦਾ ਦੌਰ ਆ ਗਿਆ ਸੀ। ਥੇਮਜ਼ ਨਦੀ ਜੰਮ ਕੇ ਬਰਫ ਬਣ ਗਈ ਸੀ। ਫਸਲਾਂ ਖਰਾਬ ਹੋ ਗਈਆਂ ਸਨ। ਆਸਮਾਨ ਵਿਚ ਬਿਜਲੀਆਂ ਡਿੱਗਦੀਆਂ ਸਨ।