ਸੂਰਜ ਗ੍ਰਹਿਣ : ਦਿਨ ਵਿਚ ਛਾਇਆ ਹਨੇਰਾ

1096
A partial solar eclipse is seen from Rajpath in New Delhi, India, June 21, 2020. REUTERS/Adnan Abidi
Share

ਨਵੀਂ ਦਿੱਲੀ, 21 ਜੂਨ (ਪੰਜਾਬ ਮੇਲ)- ਸੂਰਜ ਗ੍ਰਹਿਣ ਅੱਜ ਭਾਵ 21 ਜੂਨ ਨੂੰ ਦੇਸ਼ ਹੀ ਨਹੀਂ ਸਗੋਂ ਕਿ ਦੁਨੀਆ ਭਰ ‘ਚ ਲੱਗ ਗਿਆ ਹੈ। ਭਾਰਤ ਦੇ ਉੱਤਰੀ ਹਿੱਸਿਆਂ ‘ਚ ਐਤਵਾਰ ਨੂੰ ਲੱਗਭਗ 10.25 ਵਜੇ ਕੰਗਣਾਕਾਰ ਸੂਰਜ ਗ੍ਰਹਿਣ ਦੀ ਖਗੋਲੀ ਘਟਨਾ ਸ਼ੁਰੂ ਹੋ ਗਈ। ਬੱਦਲਵਾਈ ਕਾਰਨ ਇਸ ਨੂੰ ਦੇਖਣ ਦੇ ਸ਼ੌਕੀਣਾ ਦਾ ਮਜ਼ਾ ਥੋੜ੍ਹਾ ਕਿਰਕਿਰਾ ਜ਼ਰੂਰ ਹੋਇਆ। ਸੂਰਜ ਗ੍ਰਹਿਣ ਅਫਰੀਕਾ, ਏਸ਼ੀਆ, ਯੂਰਪ ਅਤੇ ਆਸਟ੍ਰੇਲੀਆ ਦੇ ਕੁਝ ਹਿੱਸਿਆਂ ‘ਚ ਦੇਖਿਆ ਜਾਵੇਗਾ। ਦਿਲਚਸਪ ਗੱਲ ਇਹ ਹੈ ਕਿ ਗ੍ਰਹਿਣ ਭਾਰਤ ਦੇ ਉੱਤਰੀ ਹਿੱਸੇ ਵਿਚ ਦਿਖਾਈ ਦੇ ਰਿਹਾ ਹੈ।  ਇਸ ਤੋਂ ਪਹਿਲਾਂ ਗ੍ਰਹਿਣ 26 ਦਸੰਬਰ 2019 ਨੂੰ ਦੱਖਣੀ ਭਾਰਤ ਤੋਂ ਅਤੇ ਆਂਸ਼ਿਕ ਗ੍ਰਹਿਣ ਦੇ ਰੂਪ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਦੇਖਿਆ ਗਿਆ। ਇਹ ਸੂਰਜ ਗ੍ਰਹਿਣ 900 ਸਾਲ ਬਾਅਦ ਲੱਗਿਆ ਹੈ। ਸੂਰਜ ਗ੍ਰਹਿਣ ਉਦੋਂ ਹੁੰਦਾ ਹੈ, ਜਦੋਂ ਚੰਦਰਮਾ, ਸੂਰਜ ਦੀ ਆਂਸ਼ਿਕ ਜਾਂ ਪੂਰੀ ਰੋਸ਼ਨੀ ਨੂੰ ਰੋਕ ਲੈਂਦਾ ਹੈ। ਉਸ ਹਿਸਾਬ ਨਾਲ ਆਂਸ਼ਿਕ, ਕੰਗਣਾਕਾਰ ਅਤੇ ਪੂਰਨ ਸੂਰਜ ਗ੍ਰਹਿਣ ਹੁੰਦਾ ਹੈ। ਗ੍ਰਹਿ ਦੌਰਾਨ ਚੰਦਰਮਾ ਦੀ ਛਾਇਆ ਧਰਤੀ ‘ਤੇ ਪੈਂਦੀ ਹੈ ਅਤੇ ਸੰਘਣਾ ਹਨ੍ਹੇਰਾ ਛਾ ਜਾਂਦਾ ਹੈ। ਇਸ ਕਾਰਨ ਸੂਰਜ, ਚੰਦਰਮਾ ਅਤੇ ਧਰਤੀ ਦਾ ਸੰਜੋਗ ਇਕ ਦੁਰਲੱਭ ਖਗੋਲੀ ਘਟਨਾ ਦੇ ਤੌਰ ‘ਤੇ ਦਿਖਾਈ ਦਿੰਦਾ ਹੈ।


Share