ਸੂਰਜਦੀਪ ਸਿੰਘ ਕਤਲ ਮਾਮਲਾ: ਬਰੈਂਪਟਨ ‘ਚ ਪੁਲਿਸ ਵੱਲੋਂ ਇੱਕ ਹੋਰ ਅੱਲ੍ਹੜ ਕਾਬੂ

244
Share

ਬਰੈਂਪਟਨ, 22 ਅਗਸਤ (ਪੰਜਾਬ ਮੇਲ)- ਪੀਲ ਰੀਜਨਲ ਪੁਲਿਸ ਦੇ ਹੋਮੀਸਾਈਡ ਅਤੇ ਮਿਸਿੰਗ ਪਰਸਨ ਬਿਊਰੋ ਵੱਲੋਂ ਸੂਰਜਦੀਪ ਸਿੰਘ ਕਤਲ ਮਾਮਲੇ ‘ਚ 16 ਸਾਲ ਦੇ ਇੱਕ ਹੋਰ ਅੱਲ੍ਹੜ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸੂਰਜਦੀਪ ਸਿੰਘ ਦਾ 13 ਅਗਸਤ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਪੁਲਿਸ ਨੇ ਉਸੇ ਦਿਨ 16 ਸਾਲ ਦੇ ਇਕ ਅਲ੍ਹੜ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ। ਦੂਜੇ ਗ੍ਰਿਫਤਾਰ ਕੀਤੇ ਗਏ ਅਲ੍ਹੜ ਵਿਰੁੱਧ ਵੀ ਦੂਜੇ ਦਰਜੇ ਦੇ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ।
ਯੂਥ ਕ੍ਰਿਮੀਨਲ ਜਸਟਿਸ ਅਤੇ ਐਕਟ ਅਧੀਨ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਦੀ ਪਛਾਣ ਜਨਤਕ ਨਹੀਂ ਕੀਤੀ ਜਾ ਸਕਦੀ, ਜਿਸ ਦੇ ਮੱਦੇਨਜ਼ਰ ਦੋਵਾਂ ਦੀ ਨਾਮ ਗੁਪਤ ਰੱਖੇ ਗਏ ਹਨ।
ਸੂਰਜਦੀਪ ਸਿੰਘ ਕਤਲ ਮਾਮਲੇ ਵਿਚ ਪੁਲਿਸ ਹੁਣ ਕਿਸੇ ਹੋਰ ਸ਼ੱਕੀ ਦੀ ਭਾਲ ਨਹੀਂ ਕਰ ਰਹੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ, ਤਾਂ ਹੋਮੀਸਾਈਡ ਅਤੇ ਮਿਸਿੰਗ ਪਰਸਨ ਬਿਊਰੋ ਨਾਲ ਸੰਪਰਕ ਕੀਤਾ ਜਾਵੇ।


Share