ਸੂਬੇ ‘ਚ ਕੋਰੋਨਾ ਦਾ ਇੱਕ ਮਾਮਲਾ ਪਾਜ਼ੇਟਿਵ ਪਾਇਆ ਗਿਆ

ਅੰਮ੍ਰਿਤਸਰ , 16 ਮਾਰਚ (ਪੰਜਾਬ ਮੇਲ)- ਸੂਬੇ ‘ਚ ਕੋਰੋਨਾ ਦਾ ਇੱਕ ਮਾਮਲਾ ਪਾਜ਼ੇਟਿਵ ਪਾਇਆ ਗਿਆ ਹੈ। ਮਰੀਜ਼ ਇਟਲੀ ਦਾ ਰਹਿਣ ਵਾਲਾ ਹੈ, ਜਿਸਦੀ ਅੰਮ੍ਰਿਤਸਰ ਹਵਾਈ ਅੱਡੇ ਵਿਖੇ ਜਾਂਚ ਕੀਤੀ ਗਈ, ਜਿਸ ਉਪਰੰਤ ਉਸਨੂੰ ਜੀ.ਐੱਮ.ਸੀ. ਅੰਮ੍ਰਿਤਸਰ ਵਿਖੇ ਦਾਖ਼ਲ ਕਰਵਾਇਆ ਗਿਆ।
ਏਅਰਪੋਰਟ ਅਤੇ ਬਾਰਡਰ ਚੈੱਕ ਪੋਸਟ ਸਕਰੀਨਿੰਗ :-
ਪੰਜਾਬ ਦੇ ਸਿਹਤ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ :-
ਰੋਕਥਾਮ ਅਤੇ ਪ੍ਰਬੰਧਨ ਲਈ ਸਾਰੇ ਜ਼ਿਲ੍ਹਿਆਂ ਨੂੰ ਐਡਵਾਇਜ਼ਰੀ ਅਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ
ਦੋਵੇਂ ਕੌਮਾਂਤਰੀ ਹਵਾਈ ਅੱਡਿਆਂ (ਅੰਮ੍ਰਿਤਸਰ ਅਤੇ ਮੋਹਾਲੀ) ਅਤੇ ਕੌਮਾਂਤਰੀ ਸਰਹੱਦਾਂ  (ਅਟਾਰੀ/ਵਾਹਗਾ ਅਤੇ ਡੇਰਾ ਬਾਬਾ ਨਾਨਕ, ਗੁਰਦਾਸਪੁਰ) ਵਿਖੇ ਚੈੱਕ ਪੋਸਟਾਂ ‘ਤੇ ਸਕਰੀਨਿੰਗ ਸ਼ੁਰੂ ਕੀਤੀ ਗਈ।
ਸਕਰੀਨਿੰਗ ਲਈ ਹਵਾਈ ਅੱਡਿਆਂ ‘ਤੇ ਥਰਮਲ ਸੈਂਸਰ ਅਤੇ ਨਾਨ-ਕੰਟੈਕਟ ਥਰਮੋਮੀਟਰ ਉਪਲੱਬਧ
ਮਰੀਜ਼ਾਂ ਨੂੰ ਵੱਖਰੇ ਰੱਖਣ ਲਈ ਅੰਮ੍ਰਿਤਸਰ ਅਤੇ ਐਸ.ਏ.ਐਸ. ਨਗਰ ਵਿਖੇ 500-500 ਬੈੱਡ ਤਿਆਰ
ਅੰਮ੍ਰਿਤਸਰ ਵਿਖੇ 14 ਯਾਤਰੀਆਂ ਸਰਕਾਰੀ ਨਿਗਰਾਨੀ ਅਧੀਨ ਵੱਖਰਾ ਰੱਖਿਆ ਗਿਆ ਹੈ
ਆਈਸੋਲੇਸ਼ਨ ਵਾਰਡਾਂ ਵਿੱਚ 1077 ਬੈੱਡ ਅਤੇ 24 ਵੈਂਟੀਲੇਟਰ ਮੌਜੂਦ
ਸੂਬਾ ਅਤੇ ਜ਼ਿਲ੍ਹਾ ਪੱਧਰ ‘ਤੇ ਕੰਟਰੋਲ ਰੂਮ ਕਿਰਿਆਸ਼ੀਲ
ਕੇਂਦਰੀ ਹੈਲਪਲਾਈਨ ਨੰਬਰ 104 ਕਿਰਿਆਸ਼ੀਲ
ਸਾਰੀਆਂ ਥਾਵਾਂ ‘ਤੇ ਢੁੱਕਵੀਆਂ ਸਹੂਲਤਾਂ ਉਪਲੱਬਧ