ਸੁੱਚਾ ਸਿੰਘ ਛੋਟੇਪੁਰ ਮੁੜ ਫੜ ਸਕਦੇ ਨੇ ‘ਆਪ’ ਦਾ ਪੱਲਾ

247
Share

-ਪਾਰਟੀ ਹਾਈ ਕਮਾਨ ਨਾਲ ਲਗਾਤਾਰ ਸੰਪਰਕ ’ਚ ਹੋਣ ਦੇ ਚਰਚੇ
ਗੁਰਦਾਸਪੁਰ, 8 ਨਵੰਬਰ (ਪੰਜਾਬ ਮੇਲ)- 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੋਂ ਵੱਖ ਹੋਏ ਮਾਝੇ ਦੇ ਆਗੂ ਸੁੱਚਾ ਸਿੰਘ ਛੋਟੇਪੁਰ ਛੇਤੀ ਹੀ ਮੁੜ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਹਨ। ਚਰਚਾ ਹੈ ਕਿ ਛੋਟੇਪੁਰ ਲਗਾਤਾਰ ਪਾਰਟੀ ਹਾਈ ਕਮਾਨ ਦੇ ਸੰਪਰਕ ’ਚ ਹਨ, ਜਿਸ ਮਗਰੋਂ ਉਨ੍ਹਾਂ ਦੇ ਮੁੜ ‘ਆਪ’ ਵਿਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਪੈਦਾ ਹੋਈਆਂ ਹਨ। ਛੋਟੇਪੁਰ ਦੇ ਸਮਰਥਕਾਂ ਤੋਂ ਵੀ ਇਸ ਗੱਲ ਦੀਆਂ ਕਨਸੋਆਂ ਮਿਲੀਆਂ ਹਨ ਕਿ ਮਾਝੇ ਵਿਚ ਪਾਰਟੀ ਆਪਣਾ ਆਧਾਰ ਮਜ਼ਬੂਤ ਕਰਨ ਲਈ ਛੋਟੇਪੁਰ ਨੂੰ ਪਾਰਟੀ ’ਚ ਸ਼ਾਮਲ ਕਰਨ ਦੀਆਂ ਕੋਸ਼ਿਸ਼ਾਂ ਵਿਚ ਹੈ। ਜੇਕਰ ਛੋਟੇਪੁਰ ‘ਆਪ’ ਵਿਚ ਮੁੜ ਸ਼ਾਮਲ ਹੁੰਦੇ ਹਨ, ਤਾਂ ਸੂਬੇ ਦੀ ਰਾਜਨੀਤੀ ਦੇ ਨਾਲ ਹੀ ਉਨ੍ਹਾਂ ਦੇ ਆਪਣੇ ਜੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਸਿਆਸੀ ਸਮੀਕਰਨ ਵੀ ਬਦਲਣਗੇ।

Share