ਸੁੰਨਸਾਨ ਪੈਰਿਸ ਵਿਚ ਖੜ੍ਹਾ ਆਈਫਲ ਟਾਵਰ ਰੋਹੀ ਦਾ ਜੰਡ ਜਾਪਦਾ!

684
Share

ਪੈਰਿਸ, 6 ਅਪ੍ਰੈਲ (ਸੁਖਵੀਰ ਸਿੰਘ ਸੰਧੂ/ਪੰਜਾਬ ਮੇਲ)- ਕੋਰੋਨਾ ਵਾਇਰਸ ਨੇ ਲੋਕਾਂ ਦੇ ਚਿਹਰਿਆਂ ਤੋਂ ਖੁਸ਼ੀਆਂ ਤਾਂ ਉੱਡਾ ਹੀ ਦਿੱਤੀਆਂ ਨੇ, ਇਸ ਦੇ ਨਾਲ ਹੀ ਬੇਰੋਣਕ ਹੋਏ ਸ਼ਹਿਰਾਂ ਵਿਚ ਵੀ ਉਦਾਸੀ ਭਰਿਆ ਸੰਨਾਟਾ ਛਾ ਗਿਆ ਹੈ। ਜਿਨ੍ਹਾਂ ਥਾਵਾਂ ਉਪਰ ਦਿਨੇ ਮੇਲੇ ਤੇ ਰਾਤਾਂ ਨੂੰ ਦੀਵਾਲੀ ਹੁੰਦੀ ਸੀ। ਅੱਜਕੱਲ੍ਹ ਉਥੇ ਮੌਤ ਵਰਗੀ ਚੁੱਪ ਛਾਈ ਪਈ ਹੈ। ਇਸ ਦੀ ਮਿਸਾਲ ਪੈਰਿਸ ਦੇ ਆਈਫਲ ਟਾਵਰ ਤੋਂ ਮਿਲਦੀ ਹੈ। ਰੇਡਿਓ ਫਰਾਂਸ ਐੱਫ.ਐੱਮ. ਦੇ ਪੱਤਰਕਾਰ ਮੁਤਾਬਕ ਜਦੋਂ ਉਸ ਨੇ ਆਈਫਲ ਟਾਵਰ ਦਾ ਦੌਰਾ ਕੀਤਾ, ਉਥੇ ਚਾਰੇ ਪਾਸੇ ਵੀਰਾਨਗੀ ਛਾਈ ਹੋਈ ਸੀ। ਸਕਿਉਰਿਟੀ ਕੈਬਿਨ, ਟਿਕਟਾਂ ਵਾਲੇ ਕੈਬਿਨ, ਦੂਸਰੀ ਮੰਜ਼ਿਲ ਦੇ ਰੈਸਟੋਰੈਂਟ ਅਤੇ ਦੁਕਾਨਾਂ ਸਭ ਬੰਦ ਪਈਆਂ ਸਨ। ਖਾਲੀ ਪਈ ਤੀਸਰੀ ਮੰਜ਼ਿਲ ‘ਤੇ ਪੰਛੀ ਘੁੰਮ ਰਹੇ ਸੀ। ਜਾਂ ਫਿਰ ਟਾਵਰ ਦੀ ਦੇਖਭਾਲ ਕਰਨ ਵਾਲੇ ਕਾਮੇ ਫਿਰਦੇ ਸਨ। ਇਸ ਤਰ੍ਹਾਂ ਲੱਗ ਰਿਹਾ ਸੀ, ਜਿਵੇਂ ਕਿਸੇ ਸੁੰਨਸਾਨ ਵਿਰਾਨ ਜਗ੍ਹਾ ਵਿਚ ਕੋਈ ਲਾਵਾਰਿਸ ਖੜ੍ਹਾ ਹੋਵੇ।


Share