ਸੁਸ਼ਾਂਤ ਰਾਜਪੂਤ ਮੌਤ ਮਾਮਲਾ: ਅਦਾਕਾਰਾ ਰੀਆ ਚੱਕਰਵਰਤੀ ਗ੍ਰਿਫ਼ਤਾਰ

606

ਮੁੰਬਈ, 8 ਸਤੰਬਰ (ਪੰਜਾਬ ਮੇਲ)- ਨਾਰਕੋਟਿਕਸ ਕੰਟਰੋਲ ਬਿਊਰੋ ਨੇ ਅਦਾਕਾਰ ਸੁਸ਼ਾਂਤ ਰਾਜਪੂਤ ਦੀ ਮੌਤ ਨਾਲ ਜੁੜੇ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਤਿੰਨ ਦਿਨਾਂ ਤੱਕ ਪੁੱਛ-ਪੜਤਾਲ ਤੋਂ ਬਾਅਦ ਅੱਜ ਅਦਾਕਾਰਾ ਰੀਆ ਚੱਕਰਵਰਤੀ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ‘ਤੇ ਐਨਡੀਪੀਐਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅੱਜ ਰੀਆ ਲਗਾਤਾਰ ਤੀਜੇ ਦਿਨ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੇ ਸਾਹਮਣੇ ਪੇਸ਼ ਹੋਈ। ਰੀਆ ਕਰੀਬ ਸਵਰੇ 10:30 ਵਜੇ ਦੱਖਣੀ ਮੁੰਬਈ ਦੇ ਬਲਾਰਡ ਅਸਟੇਟ ਵਿਖੇ ਐਨਸੀਬੀ ਦਫ਼ਤਰ ਪਹੁੰਚੀ। ਇਸ ਸਮੇਂ ਦੌਰਾਨ ਮੁੰਬਈ ਪੁਲੀਸ ਦੀ ਗੱਡੀ ਸੁਰੱਖਿਆ ਲਈ ਕਾਰ ਦੇ ਨਾਲ-ਨਾਲ ਚਲ ਰਹੀ ਸੀ। ਧਿਆਨਯੋਗ ਹੈ ਕਿ ਐੱਨਸੀਬੀ ਨੇ ਐਤਵਾਰ ਨੂੰ ਰੀਆ ਤੋਂ 6 ਘੰਟੇ ਅਤੇ ਸੋਮਵਾਰ ਨੂੰ 8 ਘੰਟੇ ਪੁੱਛ-ਪੜਤਾਲ ਕੀਤੀ।