ਮੁੰਬਈ, 18 ਜੁਲਾਈ (ਪੰਜਾਬ ਮੇਲ)- ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ‘ਚ ਫਿਲਮ ਨਿਰਮਾਤਾ ਅਤੇ ਯਸ਼ ਰਾਜ ਫਿਲਮਜ਼ (ਵਾਈ.ਆਰ.ਐੱਫ.) ਦੇ ਪ੍ਰਧਾਨ ਆਦਿੱਤਿਆ ਚੋਪੜਾ ਨੇ ਅੱਜ ਮੁੰਬਈ ਪੁਲਿਸ ਅੱਗੇ ਆਪਣਾ ਬਿਆਨ ਦਰਜ ਕਰਵਾਇਆ। ਇਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਚੋਪੜਾ ਤੋਂ ਰਾਜਪੂਤ ਅਤੇ ਵਾਈ.ਆਰ.ਐੱਫ. ਵਿਚਕਾਰ ਸਮਝੌਤੇ ਦੀ ਜਾਣਕਾਰੀ ਲਈ। ਅੱਜ ਸਵੇਰੇ ਵਰਸੋਵਾ ਥਾਣੇ ਪਹੁੰਚੇ ਆਦਿੱਤਿਆ ਚੋਪੜਾ ਤੋਂ ਕਰੀਬ ਚਾਰ ਘੰਟੇ ਥਾਣੇ ‘ਚ ਪੁੱਛ ਪੜਤਾਲ ਕੀਤੀ ਗਈ।