ਸੁਸ਼ਾਂਤ ਰਾਜਪੂਤ ਮਾਮਲਾ; ਮਹਾਰਾਸ਼ਟਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਸੌਂਪੀ ਜਾਚ ਰਿਪੋਰਟ

335
Share

ਸੁਣਵਾਈ 11 ਅਗਸਤ ਨੂੰ
ਨਵੀਂ ਦਿੱਲੀ, 8 ਅਗਸਤ (ਪੰਜਾਬ ਮੇਲ)- ਮਹਾਰਾਸ਼ਟਰ ਸਰਕਾਰ ਨੇ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਜਾਂਚ ਰਿਪੋਰਟ ਸੁਪਰੀਮ ਕੋਰਟ ਵਿੱਚ ਦਾਖਲ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਰਾਜ ਸਰਕਾਰ ਨੇ ਹੁਣ ਤੱਕ ਜਾਂਚ ਦੇ ਵੇਰਵੇ ਸੌਂਪੇ ਹਨ। ਇਸ ਤੋਂ ਇਲਾਵਾ ਵੱਖਰਾ ਹਲਫਨਾਮਾ ਦਾਖਲ ਕਰਨ ਦੀ ਵੀ ਤਿਆਰੀ ਹੈ। ਸੁਪਰੀਮ ਕੋਰਟ ਨੇ ਸੁਸ਼ਾਂਤ ਮਾਮਲੇ ‘ਤੇ ਸੁਣਵਾਈ 11 ਅਗਸਤ ਨੂੰ ਸੂਚੀਬੱਧ ਕੀਤੀ ਹੈ। 5 ਅਗਸਤ ਨੂੰ ਅਦਾਲਤ ਨੇ ਮਹਾਰਾਸ਼ਟਰ ਸਰਕਾਰ ਤੋਂ ਰੀਆ ਚੱਕਰਬਰਤੀ ਵੱਲੋਂ ਕੇਸ ਪਟਨਾ ਤੋਂ ਮੁੰਬਈ ਤਬਦੀਲ ਕਰਨ ਦੀ ਮੰਗ ਕੀਤੀ ਪਟੀਸ਼ਨ ‘ਚ ਸੁਣਵਾਈ ਤੋਂ ਬਾਅਦ ਜਵਾਬ ਮੰਗਿਆ ਸੀ।


Share