ਸੁਸ਼ਾਂਤ ਰਾਜਪੂਤ ਦੇ ਪਿਤਾ ਵੱਲੋਂ ਰਿਆ ਚੱਕਰਵਰਤੀ ਖਿਲਾਫ ਕੇਸ ਦਰਜ

401
Share

ਮੁੰਬਈ, 29 ਜੁਲਾਈ (ਪੰਜਾਬ ਮੇਲ)- ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਨੇ ਸੁਸ਼ਾਂਤ ਦੀ ਗਰਲਫਰੈਂਡ ਰਹਿ ਚੁੱਕੀ ਰਿਆ ਚੱਕਰਵਰਤੀ ਦੇ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਹੈ। ਸੁਸ਼ਾਤ ਸਿੰਘ ਰਾਜਪੂਤ ਮਾਮਲੇ ‘ਚ ਇਸ ਤੋਂ ਇਲਾਵਾ 5 ਹੋਰ ਵਿਅਕਤੀਆਂ ‘ਤੇ ਵੀ ਕੇਸ ਦਰਜ ਕੀਤਾ ਗਿਆ ਹੈ। ਸੁਸ਼ਾਂਤ ਦੇ ਪਿਤਾ ਦਾ ਦੋਸ਼ ਹੈ ਕਿ ਰਿਆ ਨੇ ਸੁਸ਼ਾਂਤ ਨੂੰ ਆਪਣੇ ਪਿਆਰ ‘ਚ ਫਸਾ ਕੇ ਉਸ ਤੋਂ ਪੈਸੇ ਲਏ ਅਤੇ ਸੁਸਾਇਡ ਕਰਨ ਲਈ ਉਕਸਾਇਆ ਹੈ।
ਸੁਸ਼ਾਂਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਮੁੰਬਈ ਪੁਲਿਸ ਇਸ ਮਾਮਲੇ ਦੀ ਠੀਕ ਢੰਗ ਨਾਲ ਜਾਂਚ ਨਹੀਂ ਕਰ ਰਹੀ। ਖਬਰਾਂ ਦੀ ਮੰਨੀਏ ਤਾਂ ਸੁਸ਼ਾਂਤ ਦੇ ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ ‘ਚ ਪਟਨਾ ਪੁਲਿਸ ਨਾਲ ਮੁਲਾਕਾਤ ਕੀਤੀ ਹੈ। ਬਿਹਾਰ ‘ਚ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਹੁਣ ਬਿਹਾਰ ਦੇ 4 ਪੁਲਿਸ ਅਧਿਕਾਰੀ ਮੁੰਬਈ ਲਈ ਰਵਾਨਾ ਹੋ ਚੁੱਕੇ ਹਨ। ਦੱਸਣਯੋਗ ਹੈ ਕਿ ਬੀਤੀ 14 ਜੂਨ ਨੂੰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਇਸ ਕੇਸ ਦੀ ਜਾਂਚ ਚੱਲ ਰਹੀ ਸੀ।


Share