ਸੁਸ਼ਾਂਤ ਮੌਤ ਮਾਮਲਾ: ਰੀਆ ਦੇ ਭਰਾ ਸ਼ੌਵਿਕ ਤੇ ਸੈਮੂਅਲ ਮਿਰਾਂਡਾ ਦਾ 9 ਸਤੰਬਰ ਤੱਕ ਐੱਨ.ਸੀ.ਬੀ. ਨੂੰ ਰਿਮਾਂਡ

516
Share

ਮੁੰਬਈ, 5 ਸਤੰਬਰ (ਪੰਜਾਬ ਮੇਲ)- ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਵੱਲੋਂ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡਰੱਗਜ਼ ਮਾਮਲੇ ਦੀ ਜਾਂਚ ਸਬੰਧੀ ਗ੍ਰਿਫਤਾਰ ਸ਼ੌਵਿਕ ਚੱਕਰਵਰਤੀ ਅਤੇ ਸੈਮੂਅਲ ਮਿਰਾਂਡਾ ਨੂੰ ਅੱਜ ਸਵੇਰੇ ਡਾਕਟਰੀ ਜਾਂਚ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ। ਅਧਿਕਾਰੀ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਦੋਵਾਂ ਨੂੰ ਸਥਾਨਕ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਥੋਂ ਇਨ੍ਹਾਂ ਦੋਵਾਂ ਦਾ ਚਾਰ ਦਿਨਾਂ ਲਈ 9 ਸਤੰਬਰ ਤੱਕ ਐੱਨ.ਸੀ.ਬੀ. ਨੂੰ ਰਿਮਾਂਡ ਦੇ ਦਿੱਤਾ। ਸ਼ੌਵਿਕ ਅਦਾਕਾਰਾ ਰੀਆ ਚੱਕਰਵਰਤੀ ਦਾ ਭਰਾ ਹੈ, ਜੋ ਰਾਜਪੂਤ ਮੌਤ ਕੇਸ ਦੀ ਮੁੱਖ ਮੁਲਜ਼ਮ ਹੈ, ਹੈ, ਜਦੋਂਕਿ ਮਿਰਾਂਡਾ ਅਦਾਕਾਰ ਦੇ ਹਾਊਸ ਮੈਨੇਜਰ ਸੀ।


Share