ਸੁਸ਼ਾਂਤ ਕੇਸ; ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਕਰ ਰਹੇ ਪੁਲਿਸ ਅਧਿਕਾਰੀ ਨੂੰ ‘ਜਬਰੀ ਇਕਾਂਤਵਾਸ’ ਕਰਨਾ ਨਿਤੀਸ਼ ਵੱਲੋਂ ਗ਼ੈਰਵਾਜਬ ਕਰਾਰ

599
Share

ਪਟਨਾ, 3 ਅਗਸਤ (ਪੰਜਾਬ ਮੇਲ)- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ ਦੀ ਜਾਂਚ ਕਰਨ ਵਾਲੀ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਕਰ ਰਹੇ ਆਈ.ਪੀ.ਐੱਸ. ਅਧਿਕਾਰੀ ਨੂੰ ‘ਜਬਰੀ ਇਕਾਂਤਵਾਸ’ ਕੀਤੇ ਜਾਣ ਨੂੰ ਗੈਰਵਾਜਬ ਕਰਾਰ ਦਿੱਤਾ ਹੈ। ਇਹ ਅਧਿਕਾਰੀ ਪਟਨਾ ਜ਼ਿਲ੍ਹੇ ਨਾਲ ਸਬੰਧਤ ਹੈ ਤੇ ਅੱਜਕੱਲ੍ਹ ਜਾਂਚ ਦੇ ਸਿਲਸਿਲੇ ‘ਚ ਮੁੰਬਈ ਵਿਚ ਹੈ। ਪੱਤਰਕਾਰਾਂ ਨੇ ਜਦੋਂ ਮੁੱਖ ਮੰਤਰੀ ਨੂੰ ਐੱਸ.ਪੀ. ਸਿਟੀ (ਪੂਰਬੀ) ਵਿਨੈ ਤਿਵਾੜੀ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, ‘ਮੁੰਬਈ ਵਿਚ ਉਸ ਨਾਲ ਜੋ ਕੁਝ ਕੀਤਾ ਗਿਆ, ਉਹ ਗੈਰਵਾਜਬ ਹੈ।’ ਨਿਤੀਸ਼ ਨੇ ਕਿਹਾ ਕਿ ਮਹਾਰਾਸ਼ਟਰ ਦੇ ਡੀ.ਜੀ.ਪੀ. ਗੁਪਤੇਸ਼ਵਰ ਪਾਂਡੇ ਨੇ ਇਹ ਮਾਮਲਾ ਸਬੰਧਤ ਅਥਾਰਿਟੀਜ਼ ਨਾਲ ਵਿਚਾਰਿਆ ਹੈ। ਕੁਮਾਰ ਨੇ ਸਾਫ਼ ਕਰ ਦਿੱਤਾ ਕਿ ਇਹ ਕੋਈ ਸਿਆਸੀ ਮਸਲਾ ਨਹੀਂ, ਜਿਸ ਲਈ ਉਨ੍ਹਾਂ ਨੂੰ ਆਪਣੇ ਮਹਾਰਾਸ਼ਟਰ ਦੇ ਹਮਰੁਤਬਾ ਊਧਵ ਠਾਕਰੇ ਨਾਲ ਗੱਲਬਾਤ ਕਰਨੀ ਪਏ। ਇਸ ਪੂਰੇ ਮਾਮਲੇ ਦੀ ਸੀ.ਬੀ.ਆਈ. ਜਾਂਚ ਕਰਵਾਏ ਜਾਣ ਦੇ ਸਵਾਲ ਨੂੰ ਉਹ ਟਾਲ ਗਏ।


Share