ਸੁਸ਼ਾਂਤ ਕੇਸ: ਰਿਆ ਚੱਕਰਵਰਤੀ ਦਾ ਭਰਾ ਡਰੱਗਸ ਮਾਮਲੇ ‘ਚ ਗ੍ਰਿਫਤਾਰ

252
Share

ਨਵੀਂ ਦਿੱਲੀ,  4 ਸੰਤਬਰ (ਪੰਜਾਬ ਮੇਲ)- ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਸ਼ੁੱਕਰਵਾਰ ਨੂੰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਨਸ਼ਿਆਂ ਦੇ ਮਾਮਲੇ ਵਿੱਚ ਰਿਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਅੱਜ ਉਸ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਸੀ। ਮੰਨਿਆ ਜਾ ਰਿਹਾ ਹੈ ਕਿ ਸ਼ੌਵਿਕ ਦੀ ਗ੍ਰਿਫਤਾਰੀ ਤੋਂ ਬਾਅਦ ਰੀਆ ਤੋਂ ਵੀ ਇਕ ਵਾਰ ਫਿਰ ਨਸ਼ਿਆਂ ਬਾਰੇ ਪੁੱਛਗਿੱਛ ਕੀਤੀ ਜਾ ਸਕਦੀ ਹੈ।

ਇਸ ਦੇ ਨਾਲ ਹੀ ਸੁਸ਼ਾਂਤ ਦੇ ਹਾਊਸ ਮੈਨੇਜਰ ਸੈਮੁਏਲ ਮੀਰਾਂਡਾ ਦੀ ਵੀ ਗਿਫ੍ਰਤਾਰੀ ਹੋ ਗਈ ਹੈ।ਡੱਰਗਸ ਮਾਮਲੇ ‘ਚ ਦੋਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ।ਅੱਜ ਸਵੇਰ ਤੋਂ ਹੀ NCB ਦੋਨਾਂ ਤੋਂ ਪੁੱਛ ਗਿੱਛ ਕਰ ਰਹੀ ਸੀ।ਜਾਂਚ ‘ਚ ਇਹ ਵੀ ਪਾਤਾ ਲੱਗਾ ਸੀ ਕਿ ਰਿਆ ਸੁਸ਼ਾਂਤ ਲਈ ਇਨ੍ਹਾਂ ਦੋਨਾਂ ਕੋਲੋ ਡੱਰਹਸ ਮੰਗਵਾਂਦੀ ਸੀ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਐਨਸੀਬੀ ਨੇ ਮੁੰਬਈ ਦੀ ਇੱਕ ਅਦਾਲਤ ਨੂੰ ਦੱਸਿਆ ਸੀ ਕਿ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਨਾਰਕੋਟਿਕਸ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਏ ਅਬਦੈਲ ਬਾਸੀਤ ਪਰਿਹਾਰ ਨੇ ਕਿਹਾ ਹੈ ਕਿ ਉਹ ਸ਼ੌਵਿਕ ਚੱਕਰਵਰਤੀ ਦੇ ਨਿਰਦੇਸ਼ਾਂ ’ਤੇ ਨਸ਼ੀਲੇ ਪਦਾਰਥਾਂ ਦੀ ਖਰੀਦ ਕਰਦਾ ਸੀ। ਐਨਸੀਬੀ ਨੇ ਇਹ ਜਾਣਕਾਰੀ ਅਦਾਲਤ ਨੂੰ ਦਿੱਤੀ।


Share