ਸੁਰੱਖਿਆ ਬਲਾਂ ਵੱਲੋਂ ਲਸ਼ਕਰ ਦਾ ਕਮਾਂਡਰ ਜੰਮੂ-ਕਸ਼ਮੀਰ ’ਚ ਗਿ੍ਰਫ਼ਤਾਰ

62
Share

ਸ੍ਰੀਨਗਰ, 28 ਜੂਨ (ਪੰਜਾਬ ਮੇਲ)- ਅੱਤਵਾਦੀ ਜਥੇਬੰਦੀ ਲਸ਼ਕਰ-ਏ-ਤਈਬਾ ਦੇ ਟੌਪ ਕਮਾਂਡਰ ਨਦੀਮ ਅਬਰਾਰ ਨੂੰ ਸੋਮਵਾਰ ਨੂੰ ਸੁਰੱਖਿਆ ਬਲਾਂ ਨੇ ਗਿ੍ਰਫ਼ਤਾਰ ਕਰ ਲਿਆ। ਉਹ ਜੰਮੂ ਕਸ਼ਮੀਰ ’ਚ ਸੁਰੱਖਿਆ ਬਲਾਂ ਅਤੇ ਆਮ ਨਾਗਰਿਕਾਂ ’ਤੇ ਹੋਏ ਕਈ ਹਮਲਿਆਂ ਵਿਚ ਸ਼ਾਮਲ ਸੀ। ਕਸ਼ਮੀਰ ਜ਼ੋਨ ਦੇ ਆਈ ਜੀ ਵਿਜੈ ਕੁਮਾਰ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਸੂਤਰਾਂ ਅਨੁਸਾਰ ਸੁਰੱਖਿਆ ਬਲਾਂ ਨੇ ਸ਼ਹਿਰ ਦੇ ਬਾਹਰਲੇ ਇਲਾਕੇ ਪਾਰਿਮਪੋਰਾ ਵਿਚ ਇਕ ਜਾਂਚ ਚੌਕੀ ’ਤੇ ਅਬਰਾਰ ਅਤੇ ਹੋਰਨਾਂ ਮਸ਼ਕੂਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਦਹਿਸ਼ਤਗਰਦ ਕੋਲੋਂ ਇਕ ਪਿਸਤੌਲ ਅਤੇ ਗ੍ਰੇਨੇਡ ਬਰਾਮਦ ਹੋਇਆ ਹੈ। ਪੁਲਿਸ ਅਨੁਸਾਰ, ਅਬਰਾਰ ਲਾਵੇਪੋਰਾ ਵਿਚ ਇਸ ਵਰ੍ਹੇ ਦੀ ਸ਼ੁਰੂਆਤ ਵਿਚ ਸੀ.ਆਰ.ਪੀ.ਐੱਫ. ਦੇ ਤਿੰਨ ਜਵਾਨਾਂ ਦੀ ਹੱਤਿਆ ’ਚ ਸ਼ਾਮਲ ਸੀ।

Share