ਸੁਰੱਖਿਆ ਨੇਮ ਤੋੜਨ ਵਾਲੇ ਸੰਸਦ ਮੈਂਬਰਾਂ ’ਤੇ ਲੱਗੇਗਾ ਜੁਰਮਾਨਾ : ਪੈਲੋਸੀ

428
Share

ਵਾਸ਼ਿੰਗਟਨ, 15 ਜਨਵਰੀ (ਪੰਜਾਬ ਮੇਲ)- ਅਮਰੀਕੀ ਪ੍ਰਤੀਨਿਧ ਸਭਾ ਦੀ ਸਪੀਕਰ ਨੈਨਸੀ ਪੈਲੋਸੀ ਨੇ ਤਜਵੀਜ਼ ਪੇਸ਼ ਕੀਤੀ ਹੈ ਕਿ ਜਿਹੜਾ ਮੈਂਬਰ ਸਦਨ ਦੇ ਸੁਰੱਖਿਆ ਨੇਮਾਂ ਦੀ ਉਲੰਘਣਾ ਕਰੇਗਾ, ਉਸ ’ਤੇ 10 ਹਜ਼ਾਰ ਡਾਲਰ ਜੁਰਮਾਨਾ ਲੱਗਣਾ ਚਾਹੀਦਾ ਹੈ। ਕੈਪੀਟਲ ਹਿੱਲ ’ਤੇ ਹਮਲੇ ਮਗਰੋਂ ਸਦਨ ਦੇ ਬਾਹਰ ਮੈਟਲ ਡਿਟੈਕਟਰ ਲਗਾਏ ਗਏ ਹਨ ਜਿਸ ਦਾ ਕੁਝ ਰਿਪਬਲਿਕਨ ਸੰਸਦ ਮੈਂਬਰਾਂ ਨੇ ਵਿਰੋਧ ਕੀਤਾ ਹੈ। ਕੁਝ ਮੈਂਬਰ ਪਾਸੇ ਤੋਂ ਲੰਘ ਰਹੇ ਹਨ ਜਦਕਿ ਕੁਝ ਮੈਟਲ ਡਿਟੈਕਟਰ ’ਚ ਬੀਪ ਆਉਣ ਮਗਰੋਂ ਵੀ ਨਹੀਂ ਰੁਕ ਰਹੇ ਹਨ। ਪੈਲੋਸੀ ਨੇ ਕਿਹਾ ਕਿ ਕਈ ਰਿਪਬਲਿਕਨਾਂ ਨੇ ਇਹਤਿਆਤ ਨਾ ਵਰਤ ਕੇ ਅਤੇ ਗਾਲ੍ਹਾਂ ਕੱਢ ਕੇ ਅਮਰੀਕੀ ਨਾਇਕਾਂ ਦਾ ਅਨਾਦਰ ਕੀਤਾ ਹੈ। ਪਹਿਲੀ ਵਾਰ ਨੇਮ ਤੋੜਨ ’ਤੇ ਪੰਜ ਹਜ਼ਾਰ ਅਤੇ ਦੂਜੀ ਵਾਰ 10 ਹਜ਼ਾਰ ਡਾਲਰ ਦਾ ਜੁਰਮਾਨਾ ਲੱਗੇਗਾ। ਨੇਮਾਂ ’ਚ ਬਦਲਾਅ ਬਾਰੇ ਪ੍ਰਤੀਨਿਧ ਸਭਾ ’ਚ ਵੋਟਿੰਗ ਹੋਵੇਗੀ।

Share