ਸੁਰੇਸ਼ ਰੈਨਾ ਅਤੇ ਹਰਭਜਨ ਸਮੇਤ 7 ਖਿਡਾਰੀ ਨਿੱਜੀ ਕਾਰਣਾਂ ਕਰਕੇ ਆਈ.ਪੀ.ਐਲ. ਤੋਂ ਹੱਟੇ

718
Share

ਨਵੀਂ ਦਿੱਲੀ,  6 ਸਤੰਬਰ (ਪੰਜਾਬ ਮੇਲ)- ਬੇਸ਼ੁਮਾਰ ਦੌਲਤ ਨਾਲ ਭਰਪੂਰ ਆਈ.ਪੀ.ਐਲ. ਦੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ 19 ਸਤੰਬਰ ਤੋਂ 10 ਨਵੰਬਰ ਤੱਕ ਹੋਣ ਵਾਲੇ 13ਵੇਂ ਸੀਜ਼ਨ ਲਈ ਭਾਰਤ ਦੇ ਸੁਰੇਸ਼ ਰੈਨਾ ਅਤੇ ਹਰਭਜਨ ਸਮੇਤ 7 ਖਿਡਾਰੀ ਨਿੱਜੀ ਕਾਰਣਾਂ ਕਾਰਨ ਹੱਟ ਚੁੱਕੇ ਹਨ । ਭਾਰਤ ਦੇ ਸੁਰੇਸ਼ ਰੈਨਾ ਅਤੇ ਹਰਭਜਨ ਸਿੰਘ, ਸ਼੍ਰੀਲੰਕਾ ਦੇ ਲਸਿਤ ਮਲਿੰਗਾ, ਇੰਗਲੈਂਡ ਦੇ ਕ੍ਰਿਸ ਵੋਕਸ, ਹੈਰੀ ਗੁਰਨੀ, ਜੈਸਨ ਰਾਏ ਅਤੇ ਆਸਟਰੇਲੀਆ ਦੇ ਕੇਨ ਰਿਚਰਡਸਨ ਨਿੱਜੀ ਕਾਰਣਾਂ ਕਾਰਨ ਆਈ.ਪੀ.ਐਲ. ਤੋਂ ਹੱਟ ਚੁੱਕੇ ਹਨ। ਕੁੱਝ ਟੀਮਾਂ ਨੇ ਹੱਟਣ ਵਾਲੇ ਖਿਡਾਰੀਆਂ ਲਈ ਅਜੇ ਦੂਜੇ ਖਿਡਾਰੀਆਂ ਨੂੰ ਨਹੀਂ ਚੁਣਿਆ ਹੈ, ਜਦੋਂ ਕਿ ਕੁੱਝ ਨੇ ਖਿਡਾਰੀ ਚੁਣ ਲਏ ਹਨ।


Share