ਸੁਰਿੰਦਰ ਛਿੰਦਾ ਦਾ ਟਰੱਕ ਗੀਤ ਲੋਕਾਂ ਦੀ ਕਚਹਿਰੀ ਵਿਚ ਫਿਰ ਪਾ ਰਿਹੈ ਧਮਾਲ

783
Share

ਚੰਡੀਗੜ੍ਹ ਨਕੋਦਰ ਮਹਿਤਪੁਰ, 8 ਜੁਲਾਈ (ਹਰਜਿੰਦਰ ਪਾਲ ਛਾਬੜਾ/ਪੰਜਾਬ ਮੇਲ)- ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦਾ ਪੁਰਾਣਾ ਗੀਤ ‘ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਨੀ ਬਾਬਿਆਂ ਦੇ ਚੱਲ ਚੱਲੀਏ’ ਲੋਕਾਂ ਕਚਹਿਰੀ ਵਿਚ ਨਵੇਂ ਢੰਗ ਨਾਲ ਪੇਸ਼ ਕੀਤਾ ਗਿਆ ਹੈ, ਜਿਸ ਵਿਚ ਸੁਰਿੰਦਰ ਛਿੰਦਾ ਦਾ ਸਾਥ ਦਿੱਤਾ ਹੈ ਪੰਜਾਬੀ ਫਿਲਮਾਂ ਦੀ ਪ੍ਰਸਿੱਧ ਅਦਾਕਾਰਾ ਰਾਖੀ ਹੁੰਦਲ ਚੰਡੀਗੜ੍ਹ ਨੇ। ਇਸ ਗੀਤ ਦੀ ਨਵੀਂ ਪੇਸ਼ਕਾਰੀ ਨੂੰ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ, ਜਿਸ ’ਤੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ। ਚੰਡੀਗੜ੍ਹ ਵਿਖੇ ਗੀਤ ਨੂੰ ਰਿਲੀਜ਼ ਕਰਦੇ ਸਮੇਂ ਗੀਤਕਾਰ ਦੇਵ ਥਰੀਕਿਆਂ ਵਾਲਾ, ਗੀਤਕਾਰ ਭੱਟੀ ਭੜੀਵਾਲਾ ਤੋਂ ਇਲਾਵਾ ਸੰਗੀਤਕਾਰ ਲਾਲੀ ਧਾਲੀਵਾਲ, ਪ੍ਰੋਡਿਊਸਰ ਕਸ਼ਮੀਰ ਸਿੰਘ ਸੋਹਲ, ਕੁਲਜੀਤ ਸਿੰਘ ਖਾਲਸਾ, ਵੀਡੀਓ ਡਾਇਰੈਕਟਰ ਬਾਬੀ ਬਾਜਵਾ ਵੀ ਹਾਜ਼ਰ ਸਨ।


Share