ਸੁਮੇਧ ਸੈਣੀ ਨੂੰ ਜ਼ਮਾਨਤ ਦੇ ਕੇ ਭਾਰਤੀ ਸੁਪਰੀਮ ਕੋਰਟ ਨੇ ਆਪਣੇ ਅਪਰਾਧੀ ਹੋਣ ਨੂੰ ਕਬੂਲਿਆ

524
Share

ਸਾਨ ਫਰਾਂਸਿਸਕੋ, 16 ਸਤੰਬਰ (ਬਲਵਿੰਦਰਪਾਲ ਸਿੰਘ ਖਾਲਸਾ/ਪੰਜਾਬ ਮੇਲ)- ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਨਿਊਯਾਰਕ ਦੇ ਹਿੰਮਤ ਸਿੰਘ ਹੁਰਾਂ ਨੇ ਪੰਜਾਬ ਪੁਲਿਸ ਦੇ ਪੁਰਾਣੇ ਅਪਰਾਧੀ ਮੁਖੀ ਸੁਮੇਧ ਸੈਣੀ, ਜੋ ਕਿ ਆਪਣੇ ਜ਼ੁਲਮਾਂ ਤੇ ਨਿਰਦੋਸ਼ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਕਤਲ ਕਰਨ ‘ਚ ਬਹੁਤ ਬਦਨਾਮ ਰਿਹਾ ਹੈ, ਨੂੰ ਭਾਰਤ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਕੇ ਆਪਣੇ ਅਪਰਾਧੀ ਹੋਣ ਉੱਤੇ ਮੋਹਰ ਲਾ ਦਿੱਤੀ ਹੈ। ਭਾਰਤ ਦੀਆਂ ਘੱਟ-ਗਿਣਤੀਆਂ ਵਿਚ ਇਹ ਗੱਲ ਆਮ ਤੌਰ ‘ਤੇ ਮਹਿਸੂਸ ਕੀਤੀ ਜਾਂਦੀ ਹੈ ਕਿ ਭਾਰਤੀ ਕਾਨੂੰਨ ਬ੍ਰਾਹਮਣਵਾਦੀ ਲੋਕਾਂ ਤੇ ਮਨੂੰਵਾਦੀਆਂ ਸ਼ੈਤਾਨਾਂ ਨੂੰ ਅਪਰਾਧੀ ਤੇ ਅੱਤਵਾਦੀ ਹੋਣ ਦੇ ਬਾਵਜੂਦ ਵੀ ਰਿਹਾਅ ਕਰਦਾ ਆ ਰਿਹਾ ਹੈ। ਭਾਰਤੀ ਸੁਪਰੀਮ ਕੋਰਟ ਦੇ ਜੱਜ ਅਪਰਾਧੀ ਬਿਰਤੀ ਵਾਲੇ ਲਾਏ ਜਾਂਦੇ ਹਨ, ਜਿਨਾਂ ਨੂੰ ਚੋਰ, ਡਾਕੂ, ਅਪਰਾਧੀ ਤੇ ਹਿੰਦੂਤਵਾ ਅੱਤਵਾਦੀ ਚੰਗੇ ਲੱਗਦੇ ਹਨ ਤੇ ਉਨ੍ਹਾਂ ਨੂੰ ਬਿਨਾਂ ਕਿਸੇ ਸਜ਼ਾ ਦੇ ਛੱਡ ਦਿੱਤਾ ਜਾਂਦਾ ਹੈ।
ਸੰਸਾਰ ਵਿਚਲੇ ਦੇਸ਼ਾਂ ‘ਚ ਸਰਕਾਰ ਦੇ ਤਿੰਨ ਅੰਗ ਹੁੰਦੇ ਹਨ, ਕਾਨੂੰਨ ਬਣਾਉਣ ਵਾਲੇ ਪਾਰਲੀਮੈਂਟ ਮੈਂਬਰ ਤੇ ਵਿਧਾਨ ਸਭਾ ਮੈਂਬਰ, ਕਾਨੂੰਨ ਲਾਗੂ ਕਰਨ ਵਾਲਾ ਪੁਲਿਸ ਵਿਭਾਗ ਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਸੰਵਿਧਾਨ ਅਨੁਸਾਰ ਸਜ਼ਾ ਦੇਣ ਵਾਲੀਆਂ ਅਦਾਲਤਾਂ ਦੇ ਜੱਜ।
ਸਿੱਖਾਂ, ਮੁਸਲਮਾਨਾਂ, ਇਸਾਈਆਂ, ਦਲਿਤਾਂ ਤੇ ਹੋਰ ਘੱਟ ਗਿਣਤੀਆਂ ਨੂੰ ਤਾਂ ਇਹ ਜੱਜ ਬਹੁਤ ਛੇਤੀ ਸਜ਼ਾ ਦੇ ਦਿੰਦੇ ਹਨ ਪਰ ਅਪਰਾਧੀ ਬਿਰਤੀ ਦੇ ਪ੍ਰਧਾਨ ਮੰਤਰਰੀਆਂ, ਮੰਤਰੀਆਂ, ਪੁਲਿਸ ਅਫਸਰਾਂ ਤੇ ਗੁਨਾਹਗਾਰ ਤੇ ਰਿਸ਼ਵਤਖੋਰ ਜੱਜਾਂ ਨੂੰ ਬਰੀ ਕਰ ਦਿੰਦੇ ਹਨ, ਜਿਸ ਨਾਲ ਹਿਟਲਰਸ਼ਾਹੀ ਤੇ ਫਾਸ਼ਿਸਟ ਰੁਚੀਆਂ ਫੈਲਦੀਆਂ ਹਨ ਤੇ ਫੈਲ ਰਹੀਆਂ ਹਨ। ਸੁਮੇਧ ਸੈਣੀ ਵਰਗੇ ਕਾਤਲ ਤੇ ਨਸਲਘਾਤੀ ਨੂੰ ਜ਼ਮਾਨਤ ਦੇਣ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਭਾਰਤ ਇਕ ਫੇਲ ਸਟੇਟ ਹੈ, ਜੋ ਭੰਗ ਹੋ ਜਾਣੀ ਚਾਹੀਦੀ ਹੈ ਤੇ ਖਿੱਲਰ ਜਾਣੀ ਚਾਹੀਦੀ ਹੈ।


Share