ਸੁਪਰੀਮ ਕੋਰਟ ਵੱਲੋਂ ਸਿੰਘੂ ਬਾਰਡਰ ਖੋਲ੍ਹਣ ਦੀ ਮੰਗ ਵਾਲੀ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ

680
Share

ਨਵੀਂ ਦਿੱਲੀ, 7 ਸਤੰਬਰ (ਪੰਜਾਬ ਮੇਲ)-ਸੁਪਰੀਮ ਕੋਰਟ ਨੇ ਕਿਸਾਨ ਅੰਦੋਲਨ ਕਾਰਨ ਬੰਦ ਸਿੰਘੂ ਬਾਰਡਰ ਨੂੰ ਖੋਲ੍ਹਣ ਦੀ ਮੰਗ ਵਾਲੀ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਪਟੀਸ਼ਨਕਰਤਾ ਨੂੰ ਆਪਣੀ ਅਰਜ਼ੀ ਪੰਜਾਬ-ਹਰਿਆਣਾ ਹਾਈਕੋਰਟ ’ਚ ਦਾਇਰ ਕਰਨ ਦਾ ਸੁਝਾਅ ਦਿੱਤਾ। ਸੋਨੀਪਤ ਤੋਂ ਦੋ ਸਥਾਨਕ ਵਿਅਕਤੀਆਂ ਨੇ ਸਿੰਘੂ ਬਾਰਡਰ ਵਾਲੀ ਸੜਕ ਬੰਦ ਹੋਣ ਕਾਰਨ ਲੋਕਾਂ ਨੂੰ ਹੋ ਰਹੀ ਅਵਾਜ਼ਾਰੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੁਪਰੀਮ ਕੋਰਟ ਸਰਕਾਰ ਨੂੰ ਸੜਕ ਖੋਲ੍ਹਣ ਦਾ ਨਿਰਦੇਸ਼ ਦੇਵੇ ਜਾਂ ਫਿਰ ਦੂਜੀ ਸੜਕ ਬਣਾਉਣ ਦਾ ਆਦੇਸ਼ ਜਾਰੀ ਕਰੇ, ਤਾਂ ਜੋ ਲੋਕਾਂ ਨੂੰ ਆਉਣ-ਜਾਣ ’ਚ ਦਿੱਕਤ ਨਾ ਹੋਵੇ। ਸਰਵਉੱਚ ਅਦਾਲਤ ਨੇ ਇਸ ਨੂੰ ਇਕ ਮਨੁੱਖੀ ਮੁੱਦਾ ਕਰਾਰ ਦਿੰਦਿਆਂ ਕਿਹਾ ਕਿ ਹਾਈਕੋਰਟ ਅੰਦੋਲਨ ਦੇ ਅਧਿਕਾਰ ਅਤੇ ਹੋਰਨਾਂ ਲੋਕਾਂ ਦੇ ਹੱਕਾਂ ਦਰਮਿਆਨ ਸੰਤੁਲਨ ਦੀ ਗੱਲ ਕਰ ਸਕਦਾ ਹੈ। ਅਦਾਲਤ ਨੇ ਪਟੀਸ਼ਨਕਰਤਾ ਨੂੰ ਸਿੱਧਾ ਸੁਪਰੀਮ ਕੋਰਟ ’ਚ ਆਉਣ ’ਤੇ ਝਾੜ ਪਾਉਦਿਆਂ ਕਿਹਾ ਕਿ ਉਹ ਸਿਰਫ਼ ਪਬਲਿਸਿਟੀ ਲਈ ਸਿੱਧੇ ਸੁਪਰੀਮ ਕੋਰਟ ਆਏ ਹਨ। ਪਟੀਸ਼ਨਕਰਤਾ ਨੂੰ ਹਾਈਕੋਰਟ ਜਾਣ ਦੀ ਸਲਾਹ ਦਿੰਦਿਆਂ ਸਰਵਉੱਚ ਅਦਾਲਤ ਨੇ ਕਿਹਾ ਕਿ ਸੁਪਰੀਮ ਕੋਰਟ ਸਹਾਰੇ ਲਈ ਪਹਿਲਾਂ ਦਰਬਾਰ ਨਾ ਬਣੇ, ਇਸ ਲਈ ਹਾਈਕੋਰਟ ਹੈ।

Share