ਸੁਪਰੀਮ ਕੋਰਟ ਵੱਲੋਂ ਨੂਪੁਰ ਸ਼ਰਮਾ ਦੀ ਖਿਚਾਈ

51
Share

ਕਿਹਾ: ਨੂਪੁਰ ਸ਼ਰਮਾ ਦੇ ਪੈਗ਼ੰਬਰ ਬਾਰੇ ਬਿਆਨ ਪ੍ਰੇਸ਼ਾਨ ਕਰਨ ਵਾਲੇ ਅਤੇ ਹੰਕਾਰੀ
ਨਵੀਂ ਦਿੱਲੀ, 1 ਜੁਲਾਈ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਪੈਗ਼ੰਬਰ ਮੁਹੰਮਦ ਬਾਰੇ ਟਿੱਪਣੀ ਕਰਨ ਲਈ ਭਾਰਤੀ ਜਨਤਾ ਪਾਰਟੀ ਦੀ ਮੁਅੱਤਲ ਆਗੂ ਨੂਪੁਰ ਸ਼ਰਮਾ ਦੀ ਖਿਚਾਈ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਬਿਆਨ ਪਰੇਸ਼ਾਨ ਕਰਨ ਵਾਲੇ ਅਤੇ ਹੰਕਾਰੀ ਹਨ। ਅਦਾਲਤ ਨੇ ਪੈਗ਼ੰਬਰ ਮੁਹੰਮਦ ਖ਼ਿਲਾਫ਼ ਟਿੱਪਣੀ ਲਈ ਨੂਪੁਰ ਸ਼ਰਮਾ ਦੀ ਮੁਆਫੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਬਹੁਤ ਦੇਰ ਨਾਲ ਮੰਗੀ ਗਈ ਸੀ ਅਤੇ ਉਸ ਦੀ ਟਿੱਪਣੀ ਕਾਰਨ ਮੰਦਭਾਗੀ ਘਟਨਾਵਾਂ ਹੋਈਆਂ।

Share