ਸੁਪਰੀਮ ਕੋਰਟ ਵੱਲੋਂ ਤਾਜ ਮਹਿਲ ਬਾਰੇ ‘ਗ਼ਲਤ’ ਇਤਿਹਾਸਕ ਤੱਥ ਹਟਾਉਣ ਦੀ ਮੰਗ ਕਰਦੀ ਜਨਹਿੱਤ ਪਟੀਸ਼ਨ ਖਾਰਜ

36

ਕਿਹਾ: ਅਸੀਂ ਇਤਿਹਾਸ ਮੁੜ ਖੋਲ੍ਹਣ ਲਈ ਨਹੀਂ ਬੈਠੇ
ਨਵੀਂ ਦਿੱਲੀ, 5 ਦਸੰਬਰ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਇਤਿਹਾਸ ਦੀਆਂ ਕਿਤਾਬਾਂ ਵਿਚੋਂ ਤਾਜ ਮਹਿਲ ਦੇ ਨਿਰਮਾਣ ਨਾਲ ਸਬੰਧਤ ਕਥਿਤ ਗਲਤ ਇਤਿਹਾਸਕ ਤੱਥਾਂ ਨੂੰ ਹਟਾਉਣ ਅਤੇ ਸਮਾਰਕ ਦੀ ਉਮਰ ਦਾ ਪਤਾ ਲਗਾਉਣ ਦੀ ਮੰਗ ਵਾਲੀ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਨਾਂਹ ਕਰ ਦਿੱਤੀ ਹੈ। ਜਸਟਿਸ ਐੱਮ.ਆਰ. ਸ਼ਾਹ ਅਤੇ ਜਸਟਿਸ ਸੀ.ਟੀ. ਰਵੀਕੁਮਾਰ ਦੇ ਬੈਂਚ ਨੇ ਪਟੀਸ਼ਨਰ ਨੂੰ ਭਾਰਤੀ ਪੁਰਾਤੱਤਵ ਸਰਵੇਖਣ (ਏ.ਐੱਸ.ਆਈ.) ਕੋਲ ਪਹੁੰਚ ਕਰਨ ਅਤੇ ਉਸ ਅੱਗੇ ਆਪਣਾ ਪੱਖ ਰੱਖਣ ਲਈ ਕਿਹਾ ਹੈ। ਬੈਂਚ ਨੇ ਕਿਹਾ, ”ਜਨਹਿਤ ਪਟੀਸ਼ਨਾਂ ਪੁੱਛਗਿੱਛ ਕਰਨ ਲਈ ਨਹੀਂ ਹੁੰਦੀਆਂ। ਅਸੀਂ ਇਥੇ ਇਤਿਹਾਸ ਨੂੰ ਮੁੜ ਖੋਲ੍ਹਣ ਲਈ ਨਹੀਂ ਬੈਠੇ। ਇਤਿਹਾਸ ਜਿਵੇਂ ਹੈ, ਉਸ ਨੂੰ ਉਵੇਂ ਹੀ ਰਹਿਣ ਦਿਓ। ਰਿੱਟ ਪਟੀਸ਼ਨ ਨੂੰ ਵਾਪਸ ਲਈ ਸਮਝ ਕੇ ਰੱਦ ਕੀਤਾ ਜਾਂਦਾ ਹੈ। ਪਟੀਸ਼ਨਰ ਨੂੰ ਏ.ਐੱਸ.ਆਈ. ਅੱਗੇ ਪੱਖ ਰੱਖਣ ਦੀ ਖੁੱਲ੍ਹ ਹੈ। ਅਸੀਂ ਇਸ ਕੇਸ ਦੇ ਗੁਣਾਂ-ਦੋਸ਼ਾਂ ‘ਤੇ ਕੋਈ ਰਾਇ ਜ਼ਾਹਿਰ ਨਹੀਂ ਕੀਤੀ।”