ਸੁਪਰੀਮ ਕੋਰਟ ਵੱਲੋਂ ਕਰੋਨਾ ਦੇ ਵਧਣੇ ਮਾਮਲਿਆਂ ਦੇ ਮੱਦੇਨਜ਼ਰ ਕੈਦੀਆਂ ਨੂੰ 90 ਦਿਨਾਂ ਦੀ ਪੈਰੋਲ ’ਤੇ ਛੱਡਣ ਦਾ ਹੁਕਮ

85
Share

ਨਵੀਂ ਦਿੱਲੀ, 8 ਮਈ (ਪੰਜਾਬ ਮੇਲ)- ਦੇਸ਼ ’ਚ ਕਰੋਨਾ ਦੇ ਮਾਮਲੇ ਵਧਣ ਦਾ ਨੋਟਿਸ ਲੈਂਦਿਆਂ ਸੁਪਰੀਮ ਕਰੋਟ ਨੇ ਉਨ੍ਹਾਂ ਕੈਦੀਆਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ, ਜਿਨ੍ਹਾਂ ਦੀ ਜ਼ਮਾਨਤ ਬੀਤੇ ਸਾਲ ਮਾਰਚ ਵਿਚ ਮਨਜ਼ੂਰ ਕੀਤੀ ਗਈ ਸੀ। ਅਦਾਲਤ ਨੇ ਇਹ ਫ਼ੈਸਲਾ ਜੇਲ੍ਹਾਂ ਵਿਚ ਕੈਦੀਆਂ ਦੀ ਗਿਣਤੀ ਘੱਟ ਕਰਨ ਲਈ ਕੀਤਾ ਹੈ। ਸਰਵਉੱਚ ਅਦਾਲਤ ਨੇ ਕਿਹਾ ਕਿ ਜਿਨ੍ਹਾਂ ਕੈਦੀਆਂ ਨੂੰ ਬੀਤੇ ਸਾਲ ਪੈਰੋਲ ’ਤੇ ਛੱਡਿਆ ਗਿਆ ਸੀ, ਉਨ੍ਹਾਂ ਨੂੰ ਮੁੜ 90 ਦਿਨ ਦੀ ਫਰਲੋ ਦਿੱਤੀ ਜਾਵੇ।

Share