ਸੁਪਰੀਮ ਕੋਰਟ ਵੱਲੋਂ ਇਟਲੀ ਮਰੀਨਜ਼ ਖ਼ਿਲਾਫ਼ ਭਾਰਤ ’ਚ ਚੱਲ ਰਹੇ ਮਾਮਲਿਆਂ ਨੂੰ ਬੰਦ ਕਰਨ ਦਾ ਨਿਰਦੇਸ਼

322
Share

ਨਵੀਂ ਦਿੱਲੀ, 16 ਜੂਨ (ਪੰਜਾਬ ਮੇਲ)-ਸੁਪਰੀਮ ਕੋਰਟ ਨੇ ਕੇਰਲ ਦੇ ਮਛੇਰਿਆਂ ਦੀ ਸਾਲ 2012 ’ਚ ਹੱਤਿਆਵਾਂ ਦੇ ਕਥਿਤ ਦੋਸ਼ੀ ਇਟਾਲੀਅਨ ਮਰੀਨਜ਼ (ਜਲ ਸੈਨਿਕਾਂ) ਖਿਲਾਫ ਭਾਰਤ ’ਚ ਚੱਲ ਰਹੇ ਸਾਰੇ ਅਪਰਾਧਿਕ ਮਾਮਲਿਆਂ ਨੂੰ ਬੰਦ ਕਰਨ ਦਾ ਨਿਰਦੇਸ਼ ਦਿੱਤਾ ਹੈ। ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤੇ ਹਨ ਕਿ ਭਾਰਤ ’ਚ ਦੋਵਾਂ ਖਿਲਾਫ ਅਪਰਾਧਿਕ ਮਾਮਲੇ ਦੀ ਕਾਰਵਾਈ ਬੰਦ ਕਰ ਦਿੱਤੀ ਜਾਵੇ। ਦੋਵਾਂ ਖਿਲਾਫ ਦਰਜ ਐੱਫ.ਆਈ.ਆਰ. ਨੂੰ ਰੱਦ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਅੱਗੇ ਦੀ ਜਾਂਚ ਇਟਲੀ ਗਣਰਾਜ ’ਚ ਕੀਤੀ ਜਾਏਗੀ ਅਤੇ ਭਾਰਤ, ਇਟਲੀ ਤੇ ਕੇਰਲ ਨੂੰ ਆਪਸ ਵਿਚ ਸਹਿਯੋਗ ਕਰਨਾ ਪਵੇਗਾ। ਸੁਪਰੀਮ ਕੋਰਟ ਨੇ ਕਿਹਾ ਕਿ ਇਟਲੀ ਵਲੋਂ ਪੀੜਤ ਪਰਿਵਾਰਾਂ ਨੂੰ ਦਿੱਤਾ ਗਿਆ 10 ਕਰੋੜ ਰੁਪਏ ਦਾ ਮੁਆਵਜ਼ਾ ਢੁਕਵਾਂ ਹੈ। ਕੇਰਲ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਕੇਰਲ ਦੇ ਦੋਵੇਂ ਮਛੇਰਿਆਂ ਦੇ ਪਰਿਵਾਰਕ ਮੈਂਬਰਾਂ ਦੇ ਨਾਂਅ ’ਤੇ 4-4 ਕਰੋੜ ਰੁਪਏ ਜਮਾਂ ਕਰਵਾਏ ਜਾਣਗੇ ਤੇ ਬਾਕੀ 2 ਕਰੋੜ ਰੁਪਏ ਕਿਸ਼ਤੀ ਦੇ ਮਾਲਕ ਨੂੰ ਦਿੱਤੇ ਜਾਣਗੇ।


Share